ਘਨੌਲੀ, 26 ਫਰਵਰੀ (ਜਸਵੀਰ ਸਿੰਘ ਸੈਣੀ)-ਲੋਹਗੜ੍ਹ ਫਿੱਡੇ ਦਾ 41ਵਾਂ ਬਾਬਾ ਮਸਤ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ | ਇਸ ਸਬੰਧੀ ਸਰਪੰਚ ਸੁਖਜਿੰਦਰ ਸਿੰਘ ਜੋਹਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 26 ਫਰਵਰੀ ਤੋਂ 1 ਮਾਰਚ ਤੱਕ ਚੱਲਣ ਵਾਲੇ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੌਰਾਨ 30 ਟੀਮਾਂ ਹਿੱਸਾ ਲੈ ਰਹੀਆਂ ਹਨ | ਅੱਜ ਦੇ ਪਹਿਲੇ ਦਿਨ ਦੀ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਸੁਰਜਨ ਸਿੰਘ ਜੀ ਫੂਲ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਅੱਜ ਦੇ ਪਹਿਲੇ ਮੈਚ ਦੌਰਾਨ ਚੱਕ ਕਰਮਾਂ ਨੇ ਆਲਮਪੁਰ ਨੂੰ , ਭਲਿਆਣ ਨੇ ਮਕੌੜੀ ਨੂੰ , ਪਤਿਆਲਾ ਨੇ ਬਹਾਦਰਪੁਰ ਨੂੰ , ਨੂੰ ਹੋ ਕਲੋਨੀ ਨੇ ਸ਼ਾਮਪੁਰਾ ਨੂੰ , ਚੱਕ ਢੇਰਾਂ ਨੇ ਲੋਦੀ ਮਾਜਰੇ ਨੂੰ ਹਰਾਇਆ | ਪ੍ਰਬੰਧਕਾਂ ਨੇ ਦੱਸਿਆ ਕਿ ਇਕ ਮਾਰਚ ਦਿਨ ਐਤਵਾਰ ਨੂੰ ਸੈਮੀ ਫਾਈਨਲ ਅਤੇ ਫਾਈਨਲ ਮੈਚ ਖੇਡੇ ਜਾਣਗੇ ਹਨ | ਅੱਜ ਦੇ ਮੈਚਾਂ ਦੌਰਾਨ ਸਰਪੰਚ ਯੂਨੀਅਨ ਦੇ ਪ੍ਰਧਾਨ ਤੇ ਸਰਪੰਚ ਪਰਮਿੰਦਰ ਸਿੰਘ ਬਾਲਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ | ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਜੋਹਲ, ਪ੍ਰਦੀਪ ਸਿੰਘ ਜੋਹਲ, ਹਨੀ ਜੋਹਲ, ਡੇਰਾ ਕਮੇਟੀ ਪ੍ਰਧਾਨ ਨਿਰਮਲ ਸਿੰਘ, ਦਲਵੀਰ ਸਿੰਘ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ, ਕਿਰਪਾਲ ਸਿੰਘ ਜੀਤ ਵੀਡੀਓ, ਪਰਮਜੀਤ ਸਿੰਘ ਪੰਮੂ, ਗੱਗੀ ਸੈਣੀ, ਦਲਵੀਰ ਸਿੰਘ, ਅਵਤਾਰ ਸਿੰਘ, ਮਹਿਮਾ ਸਿੰਘ, ਜਸਪਾਲ ਸਿੰਘ ਤੇ ਹੋਰ ਹਾਜ਼ਰ ਸਨ |