26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਹਿਮਾਚਲ ਸਰਕਾਰ ਵਲੋਂ ਆਪਣੀਆਂ ਸਰਹੱਦਾਂ 'ਤੇ ਐਂਟਰੀ ਟੈਕਸ 'ਚ ਕੀਤਾ ਵਾਧਾ ਨਿੰਦਣਯੋਗ- ਗੋਲਡੀ ਸਰਪੰਚ <br/>

Ad Position 21
No active advertisement
ਅਜੀਤ ਡੈਸਕ 27-02-2026
ਕਾਹਨਪੁਰ ਖੂਹੀ, 26 ਫਰਵਰੀ (ਗੁਰਬੀਰ ਸਿੰਘ ਵਾਲੀਆ)-ਬੀਤੇ ਦਿਨੀਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਵਲੋਂ, ਪ੍ਰਦੇਸ਼ ਵਿਚ ਦਾਖ਼ਲ ਹੋਣ ਵਾਲੇ ਬਾਹਰੀ ਸੂਬਿਆਂ ਦੇ ਵਾਹਨਾਂ ਦੀ ਐਂਟਰੀ 'ਤੇ ਵਧਾਏ ਗਏ ਮੋਟੇ ਟੈਕਸ ਦਾ ਸਾਰੇ ਦੇਸ਼ ਖ਼ਾਸ ਕਰ ਉੱਤਰੀ ਭਾਰਤ ਦੇ ਵਾਹਨ ਚਾਲਕਾਂ ਵਲੋਂ ਵਿਰੋਧ ਜਿਤਾਇਆ ਜਾ ਰਿਹਾ ਹੈ | ਅਜਿਹੇ ਵਿਚ ਨਜ਼ਦੀਕੀ ਪਿੰਡ ਕਲਵਾਂ ਦੇ ਸਰਪੰਚ ਤੇ 'ਆਪ' ਆਗੂ ਗੁਰਜੀਤ ਸਿੰਘ ਗੋਲਡੀ ਨੇ ਹਿਮਾਚਲ ਸਰਕਾਰ ਦੇ ਉਕਤ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਹਿਮਾਚਲ ਸੂਬਾ ਭਾਰਤ ਦੇ ਬਾਕੀ ਸੂਬਿਆਂ ਵਾਂਗ ਇੱਕ ਆਜ਼ਾਦ ਸੂਬਾ ਹੈ | ਇਸ ਕਰਕੇ ਹਰੇਕ ਭਾਰਤੀ ਨੂੰ ਕਿਸੇ ਵੀ ਸੂਬੇ ਵਿਚ ਬਿਨਾਂ ਕੋਈ ਟੈਕਸ ਅਦਾ ਕਰਕੇ ਘੁੰਮਣ ਫਿਰਨ ਦਾ ਹੱਕ ਹੈ | ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਸਥਿਤ ਪ੍ਰਸਿੱਧ ਧਾਰਮਿਕ ਸਥਾਨਾਂ 'ਤੇ ਸਿੱਜਦਾ ਕਰਨ ਅਤੇ ਪਹਾੜਾਂ ਵਿਚ ਘੁੰਮਣ ਲਈ ਪੰਜਾਬ ਤੋਂ ਰੋਜ਼ਾਨਾ ਜਿੱਥੇ ਸੈਂਕੜੇ ਦੀ ਤਾਦਾਦ ਵਿਚ ਗੱਡੀਆਂ ਜਾਂਦੀਆਂ ਹਨ, ਉੱਥੇ ਹੀ ਅਸੀਂ ਇਸ ਸੂਬੇ ਦੀ ਹੱਦ ਨਾਲ ਵਸੇ ਹੋਣ ਕਰਕੇ ਸਾਡੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਹਿਮਾਚਲ ਵਿਚ ਵੱਸਦੀਆਂ ਹਨ, ਜਿਸ ਕਾਰਨ ਹਰ ਖ਼ੁਸ਼ੀ ਗਮੀ ਸਮੇਂ ਇੱਕ ਦੂਜੇ ਪਾਸੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਪਰ ਅਜਿਹੇ ਵਿਚ ਉੱਥੋਂ ਦੀ ਸਰਕਾਰ ਵਲੋਂ ਐਂਟਰੀ ਟੈਕਸ ਵਿਚ ਕੀਤਾ ਭਾਰੀ ਵਾਧਾ ਅਤਿ ਨਿੰਦਣਯੋਗ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਚਿੱਤਰ ਸਿੰਘ ਭੱਠਲ ਵਲੋਂ ਵੀ ਹਿਮਾਚਲ ਸਰਕਾਰ ਦੇ ਇਸ ਫ਼ੈਸਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਨੇ ਟੈਕਸ ਲਗਾ ਕੇ ਮੁਗਲ ਕਾਲ ਸਮੇਂ ਲਗਾਏ ਜਾਂਦੇ ਜਜੀਆ ਟੈਕਸ ਦਾ ਅਹਿਸਾਸ ਕਰਵਾ ਦਿੱਤਾ | ਦੋਨਾਂ ਆਗੂਆਂ ਵਲੋਂ ਹਿਮਾਚਲ ਸਰਕਾਰ ਨੂੰ ਆਪਣਾ ਨਾਦਰਸ਼ਾਹੀ ਫੈਸਲਾ ਵਾਪਿਸ ਲੈਣ ਦੀ ਅਪੀਲ ਕੀਤੀ |


Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹੋਲਾ ਮਹੱਲੇ ਮੌਕੇ ਹੋਣ ਵਾਲੀ ਰਾਜਸੀ ਕਾਨਫ਼ਰੰਸ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਲੋਹਗੜ੍ਹ ਫਿੱਡੇ ਦਾ ਬਾਬਾ ਮਸਤ ਜੀ ਯਾਦਗਾਰੀ ਟੂਰਨਾਮੈਂਟ ਸ਼ੁਰੂ <br/>
Ad Position 24