27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਜਟ ਸੈਸ਼ਨ ਦੌਰਾਨ 11 ਨੂੰ ਰੋਸ ਧਰਨੇ 'ਚ ਪਾਵਰਕਾਮ ਰੋਪੜ ਸਰਕਲ ਵਲੋਂ ਚੰਡੀਗੜ੍ਹ ਕੂਚ ਦਾ ਫੈਸਲਾ <br/>

Ad Position 21
No active advertisement
ਅਜੀਤ ਡੈਸਕ 27-02-2026
ਰੂਪਨਗਰ, 26 ਫਰਵਰੀ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਨਾ ਮੰਨਣ ਦੇ ਵਿਰੋਧ ਵਿਚ ਬਜਟ ਸੈਸ਼ਨ ਦੌਰਾਨ 11 ਮਾਰਚ 2026 ਨੂੰ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਵਿਖੇ ਰੋਸ ਧਰਨਾ ਤੇ ਰੋਸ ਮਾਰਚ ਕਰਨ ਦੇ ਸੰਬੰਧ ਵਿਚ ਅੱਜ ਪਾਵਰਕਾਮ ਰੋਪੜ ਸਰਕਲ ਦੀ ਮੀਟਿੰਗ ਤਿਲਕ ਰਾਜ ਪ੍ਰਧਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸਰਕਾਰ ਵਲੋਂ ਪੈਨਸ਼ਨ ਅਤੇ ਕਰਮਚਾਰੀਆਂ ਨਾਲ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਅਣਗੌਲੇਪਣ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ | ਫੈਸਲਾ ਕੀਤਾ ਗਿਆ ਕਿ 11 ਮਾਰਚ 2026 ਨੂੰ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਕੀਤੇ ਜਾਣ ਵਾਲੇ ਰੋਸ ਧਰਨੇ ਵਿਚ ਪੈਨਸ਼ਨ ਯੂਨਿਟ ਯੂਨੀਅਨ ਏਟਕ ਦੀ ਲੱਗੀ ਜ਼ਿੰਮੇਵਾਰੀ ਅਧੀਨ ਪਾਵਰਕਾਮ ਰੋਪੜ ਸਰਕਲ ਵਲੋਂ ਚਾਰ ਗੱਡੀਆਂ ਰਾਹੀਂ ਤਕਰੀਬਨ 120 ਕਰਮਚਾਰੀ ਸ਼ਮੂਲੀਅਤ ਕਰਨਗੇ | ਮੀਟਿੰਗ ਵਿਚ ਸਟੇਟ ਕਮੇਟੀ ਵਲੋਂ ਰਾਧੇ ਸ਼ਾਮ, ਰਾਮ ਕੁਮਾਰ, ਮਦਨ ਗੋਪਾਲ ਅਤੇ ਸਰਕਲ ਯੂਨਿਟ ਦੇ ਬਨਵਾਰੀ ਲਾਲ, ਮੱਟੂ, ਹਰਿੰਦਰ ਸਿੰਘ, ਬਾਲਾ ਰਾਮ ਸੁਧਾਰ, ਰਣਜੀਤ ਸਿੰਘ ਗਿੱਲ, ਰਜਿੰਦਰ ਕੁਮਾਰ, ਅਮਰਜੀਤ ਸਿੰਘ, ਸੇਵਾ ਸਿੰਘ, ਜਗਦੀਸ਼ ਸਿੰਘ, ਸ਼ਾਮ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੰਗਲੀ ਸੂਰਾਂ ਦਾ ਕਹਿਰ, ਦੋ ਵਾਰ ਬੀਜੀ ਮੱਕੀ ਫਿਰ ਉਜਾੜੀ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭੰਗਲ ਨੂੰ ਮਿਲੇ ਦੋ ਇੰਟਰੈਕਟਿਵ ਪੈਨਲ ਤੇ ਪੰਜ ਕੰਪਿਊਟਰ <br/>
Ad Position 24