27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਜੰਗਲੀ ਸੂਰਾਂ ਦਾ ਕਹਿਰ, ਦੋ ਵਾਰ ਬੀਜੀ ਮੱਕੀ ਫਿਰ ਉਜਾੜੀ <br/>

Ad Position 21
No active advertisement
ਅਜੀਤ ਡੈਸਕ 27-02-2026
ਬੇਲਾ, 26 ਫਰਵਰੀ (ਮਨਜੀਤ ਸਿੰਘ ਸੈਣੀ)-ਇਲਾਕੇ ਵਿਚ ਜੰਗਲੀ ਸੂਰਾਂ ਵਲੋਂ ਫ਼ਸਲਾਂ ਨੂੰ ਪਹੁੰਚਾਇਆ ਜਾ ਰਿਹਾ ਨੁਕਸਾਨ ਕਿਸਾਨਾਂ ਲਈ ਗੰਭੀਰ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ | ਪਿੰਡ ਮਾਹਲਾਂ ਦੇ ਕਿਸਾਨ ਪਰਮਜੀਤ ਸਿੰਘ ਪ੍ਰਧਾਨ ਦੀ ਦੋ ਏਕੜ ਵਿਚ ਬੀਜੀ ਮੱਕੀ ਦੀ ਫ਼ਸਲ ਕੁੱਝ ਸਮਾਂ ਪਹਿਲਾਂ ਜੰਗਲੀ ਸੂਰਾਂ ਵਲੋਂ ਉਜਾੜ ਦਿੱਤੀ ਗਈ ਸੀ, ਜਿਸ ਨਾਲ ਉਸ ਨੂੰ ਕਾਫ਼ੀ ਆਰਥਿਕ ਝਟਕਾ ਲੱਗਿਆ ਸੀ, ਪਰ ਉਕਤ ਕਿਸਾਨ ਨੇ ਹੌਸਲਾ ਨਾ ਹਾਰਦਿਆਂ ਦੁਬਾਰਾ ਮਿਹਨਤ ਕਰਕੇ ਉਸੇ ਦੋ ਏਕੜ ਰਕਬੇ ਵਿਚ ਨਵੀਂ ਮੱਕੀ ਦੀ ਬਿਜਾਈਾ ਕੀਤੀ | ਉਸ ਨੇ ਖੇਤ ਦੀ ਰਾਖੀ ਲਈ ਰਾਤਾਂ ਜਾਗ ਕੇ ਪਹਿਰਾ ਦਿੱਤਾ, ਡਰਾਉਣ ਵਾਲੇ ਉਪਕਰਨ ਲਗਾਏ ਅਤੇ ਲੋਕਾਂ ਦੀ ਸਲਾਹ ਅਨੁਸਾਰ ਖੇਤ ਦੇ ਕੋਨਿਆਂ ਵਿਚ ਵੱਖ-ਵੱਖ ਤਰੀਕਿਆਂ ਨਾਲ ਜੰਗਲੀ ਜਾਨਵਰਾਂ ਨੂੰ ਰੋਕਣ ਦੇ ਯਤਨ ਵੀ ਕੀਤੇ | ਕਿਸਾਨ ਨੇ ਉਮੀਦ ਜਤਾਈ ਸੀ ਕਿ ਇਸ ਵਾਰ ਫ਼ਸਲ ਬਚ ਜਾਵੇਗੀ ਤੇ ਪਹਿਲੇ ਨੁਕਸਾਨ ਦੀ ਭਰਪਾਈ ਹੋ ਸਕੇਗੀ, ਪਰ ਕਿਸਮਤ ਨੇ ਫਿਰ ਸਾਥ ਨਾ ਦਿੱਤਾ | ਬੀਤੀ ਰਾਤ ਜੰਗਲੀ ਸੂਰਾਂ ਦੀ ਟੋਲੀ ਨੇ ਖੇਤ ਵਿਚ ਦਾਖਲ ਹੋ ਕੇ ਨਵੀਂ ਪੁੰਗਰੀ ਮੱਕੀ ਨੂੰ ਜੜਾਂ ਸਮੇਤ ਉਖਾੜ ਦਿੱਤਾ ਅਤੇ ਪੂਰੇ ਦੋ ਏਕੜ ਵਿਚ ਫ਼ਸਲ ਤਬਾਹ ਕਰ ਦਿੱਤੀ | ਸਵੇਰੇ ਖੇਤ ਵਿਚ ਪਹੁੰਚੇ ਕਿਸਾਨ ਨੇ ਜਦੋਂ ਤਬਾਹ ਹੋਈ ਫ਼ਸਲ ਦੇ ਦਿ੍ਸ਼ ਵੇਖੇ ਤਾਂ ਉਸ ਦੀਆਂ ਅੱਖਾਂ ਭਰ ਆਈਆਂ | ਦੋ ਵਾਰ ਲਗਾਤਾਰ ਹੋਏ ਨੁਕਸਾਨ ਨਾਲ ਉਸ ਨੂੰ ਲਗਭਗ ਡੇਢ ਲੱਖ ਰੁਪਏ ਤੋਂ ਵੱਧ ਦਾ ਆਰਥਿਕ ਘਾਟਾ ਪਿਆ ਹੈ ਅਤੇ ਉਹ ਮਾਨਸਿਕ ਤੌਰ 'ਤੇ ਵੀ ਕਾਫ਼ੀ ਪ੍ਰੇਸ਼ਾਨ ਹੈ | ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਜੰਗਲੀ ਸੂਰਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਮੱਕੀ, ਆਲੂ, ਗੰਨਾ ਅਤੇ ਸਬਜ਼ੀਆਂ ਵਰਗੀਆਂ ਫ਼ਸਲਾਂ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ | ਰਾਤ ਦੇ ਸਮੇਂ ਟੋਲੀਆਂ ਵਿਚ ਆਉਣ ਵਾਲੇ ਸੂਰ ਖੇਤਾਂ ਨੂੰ ਬੁਰੀ ਤਰ੍ਹਾਂ ਉਜਾੜ ਦੇਂਦੇ ਹਨ, ਜਿਸ ਕਾਰਨ ਕਿਸਾਨਾਂ ਨੂੰ ਰਾਤਾਂ ਜਾਗ ਕੇ ਰਾਖੀ ਕਰਨੀ ਪੈਂਦੀ ਹੈ | ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੀ ਸੁਰੱਖਿਆ ਲਈ ਢੁਕਵੇਂ ਅਤੇ ਪੱਕੇ ਪ੍ਰਬੰਧ ਕੀਤੇ ਜਾਣ ਅਤੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਨਕਦੀ ਫ਼ਸਲਾਂ ਦੀ ਖੇਤੀ ਕਰਨਾ ਮੁਸ਼ਕਲ ਹੋ ਜਾਵੇਗਾ | ਇਸ ਮੌਕੇ ਮਲਕੀਤ ਸਿੰਘ, ਜਸਵਿੰਦਰ ਸਿੰਘ, ਅਮਨਾ, ਭੂਰੀ ਤੇ ਰਾਜ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਹੋਲਾ ਮਹੱਲਾ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ <br/> ਅਗਲੀ ਖ਼ਬਰ ਬਜਟ ਸੈਸ਼ਨ ਦੌਰਾਨ 11 ਨੂੰ ਰੋਸ ਧਰਨੇ 'ਚ ਪਾਵਰਕਾਮ ਰੋਪੜ ਸਰਕਲ ਵਲੋਂ ਚੰਡੀਗੜ੍ਹ ਕੂਚ ਦਾ ਫੈਸਲਾ <br/>
Ad Position 24