27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਡੀ. ਸੀ. ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਹੋਲਾ ਮਹੱਲਾ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ <br/>

Ad Position 21
No active advertisement
ਅਜੀਤ ਡੈਸਕ 27-02-2026
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਜੇ ਐਸ ਨਿੱਕੂਵਾਲ)-ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਹੋਲਾ ਮਹੱਲਾ ਮੌਕੇ ਲੱਖਾਂ ਸੰਗਤਾਂ ਦੇਸ਼ ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਪੁੱਜਦੀਆਂ ਹਨ, ਜਿਨ੍ਹਾਂ ਦੀ ਸਹੂਲਤ ਲਈ ਹਰ ਵਿਭਾਗ ਵਲੋਂ ਆਪਣੇ ਨਾਲ ਸਬੰਧਿਤ ਕੰਮ ਤਸੱਲੀ ਬਖ਼ਸ਼ ਢੰਗ ਨਾਲ ਮੁਕੰਮਲ ਕੀਤੇ ਜਾ ਚੁੱਕੇ ਹਨ | ਇਸ ਤੋਂ ਬਿਨਾਂ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਸੰਗਤਾਂ ਹੁੱਮ-ਹੁਮਾ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ | ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ, ਅਭਿਮੰਨਯੂ ਮਲਿਕ, ਸੁਖਪਾਲ ਸਿੰਘ ਮੇਲਾ ਅਫਸਰ ਕਮ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ, ਪ੍ਰਦੀਪ ਸਿੰਘ ਬੈਂਸ ਐੱਸ.ਡੀ.ਐੱਮ. ਚਮਕੌਰ ਸਾਹਿਬ, ਚੇਤਨ ਬੰਗੜ ਐਸ.ਡੀ.ਐਮ. ਰੂਪਨਗਰ, ਸੁਰਿੰਦਰ ਕੌਰ ਸਹਾਇਕ ਮੇਲਾ ਅਫਸਰ ਕੀਰਤਪੁਰ ਸਾਹਿਬ ਕਮ ਐੱਸ.ਡੀ.ਐੱਮ. ਮੋਰਿੰਡਾ, ਸਚਿਨ ਪਾਠਕ ਐੱਸ.ਡੀ.ਅੱੈਮ. ਨੰਗਲ, ਅਰਵਿੰਦ ਮੀਨਾ ਸੁਪਰਡੈਂਟ ਆਫ਼ ਪੁਲਿਸ, ਜਸ਼ਨਦੀਪ ਸਿੰਘ ਡੀ.ਅੱੈਸ.ਪੀ. ਅਨੰਦਪੁਰ ਸਾਹਿਬ, ਹਰਕੀਰਤ ਸਿੰਘ ਡੀ.ਐੱਸ.ਪੀ ਨੰਗਲ, ਹਰਜੀਤ ਪਾਲ ਸਿੰਘ ਐਕਸੀਅਨ ਜਲ ਸਪਲਾਈ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਿਸਾਨੀ ਮਸਲਿਆਂ ਨੂੰ ਲੈ ਕੇ ਹੋਈ ਕਿਸਾਨ ਪੰਚਾਇਤ <br/> ਅਗਲੀ ਖ਼ਬਰ ਜੰਗਲੀ ਸੂਰਾਂ ਦਾ ਕਹਿਰ, ਦੋ ਵਾਰ ਬੀਜੀ ਮੱਕੀ ਫਿਰ ਉਜਾੜੀ <br/>
Ad Position 24