24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੀ. ਡਬਲਿਯੂ. ਡੀ. ਫ਼ੀਲਡ ਵਰਕਸ਼ਾਪ ਯੂਨੀਅਨ ਵਲੋਂ ਜਲ ਸਪਲਾਈ ਦਫ਼ਤਰ ਨੂਰਪੁਰ ਬੇਦੀ ਮੂਹਰੇ ਧਰਨਾ <br/>

Ad Position 21
No active advertisement
ਅਜੀਤ ਡੈਸਕ 06-03-2026
ਨੂਰਪੁਰ ਬੇਦੀ, 5 ਮਾਰਚ (ਵਿੰਦਰਪਾਲ ਝਾਂਡੀਆਂ)- ਪੀ.ਡਬਲਿਊ ਡੀ. ਫ਼ੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਰੋਪੜ ਦੀ ਬਰਾਂਚ ਵਲੋਂ ਅੱਜ ਜਲ ਸਪਲਾਈ ਦਫ਼ਤਰ ਨੂਰਪੁਰ ਬੇਦੀ ਵਿਖੇ ਜਲ ਸਪਲਾਈ ਵਿਭਾਗ ਦੇ ਮੁਖੀ ਦੇ ਖ਼ਿਲਾਫ਼ 320 ਆਊਟ ਸੋਰਸ ਮੁਲਾਜ਼ਮਾਂ ਨੂੰ ਵਿਭਾਗ 'ਚੋਂ ਕੱਢਣ ਦੇ ਜਾਰੀ ਕੀਤੇ ਫ਼ਰਮਾਨ ਦੇ ਵਿਰੋਧ 'ਚ ਧਰਨਾ ਦੇ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਬਰਾਂਚ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਨਰਿੰਦਰ ਕੁਮਾਰ ਅਤੇ ਚੇਅਰਮੈਨ ਰਾਹੁਲ ਅਗਰਵਾਲ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਅਫ਼ਸਰ ਸ਼ਾਹੀ ਨੇ ਆਊਟ ਸੋਰਸ ਅਤੇ ਇਨਲਿਸਟਿਡ ਕਾਮੇ ਪੱਕੇ ਤਾਂ ਕੀ ਕਰਨੇ ਸੀ, ਸਗੋਂ ਉਨ੍ਹਾਂ ਨੂੰ ਵਿਭਾਗ ਵਿਚੋਂ ਬਾਹਰ ਕੱਢਣ ਦਾ ਪੱਤਰ ਜਾਰੀ ਕਰ ਦਿੱਤਾ | ਜਲ ਸਪਲਾਈ ਵਿਭਾਗ ਅਤੇ ਮੌਜੂਦਾ ਸਰਕਾਰ ਮੁਲਾਜ਼ਮਾਂ ਦੀਆਂ ਵਾਜਬ ਮੰਗਾਂ ਮੰਨਣ ਤੋਂ ਵੀ ਭੱਜ ਰਹੀ ਹੈ | ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਕੈਸ਼ੀਅਰ ਬਲਵੀਰ ਚੰਦ ਅਤੇ ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਆਊਟ ਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਨਵੇਂ ਭਰਤੀ ਨਹੀਂ ਕੀਤੀ ਜਾ ਰਹੀ, ਆਊਟ ਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ 30,000 ਰੁਪਏ ਤਨਖ਼ਾਹ ਲਾਗੂ ਨਾ ਕਰਨਾ, ਪੁਰਾਣੇ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ, 20:30:50: ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ, ਰਿਟਾਇਰ ਸਾਥੀਆਂ ਦੇ ਸਮੇਂ ਸਿਰ ਬਕਾਏ ਨਹੀਂ ਦਿੱਤੇ ਜਾ ਰਹੇ, ਦਰਜਾ ਚਾਰ ਮੁਲਾਜ਼ਮਾਂ ਜੋ ਟੈੱਸਟ ਪਾਸ ਹਨ, ਉਨ੍ਹਾਂ ਦੀ ਪ੍ਰਮੋਸ਼ਨ ਤੇ ਬੇਤੁਕੇ ਓਬਜੈਕਸ਼ਨ ਲਗਾਏ ਜਾ ਰਹੇ ਹਨ, ਪੁਰਾਣੇ ਬਣੇ ਜੂਨੀਅਰ ਇੰਜੀਨੀਅਰਾਂ ਨੂੰ ਰਿਵਰਲਟ ਕਰਨਾ, ਨਵੇਂ ਜੂਨੀਅਰ ਇੰਜੀਨੀਅਰ ਨਾ ਬਣਾਉਣਾ, ਰੂਲਾਂ ਵਿਚ ਸੋਧ ਨਾ ਕਰਨਾ, 16% ਡੀ ਏ ਨਾ ਦੇਣਾ, ਡਿਪਲੋਮਾ ਹੋਲਡਰ ਸਾਥੀਆਂ 'ਤੇ ਨਜਾਇਜ਼ ਕੇਸ ਬਣਾਉਣੇ ਅਤੇ ਕੱਟੇ ਹੋਏ ਭੱਤੇ ਬਹਾਲ ਨਾ ਕਰਨਾ ਆਦਿ ਮੰਗਾਂ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ | ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਨੇ ਭਰਾਤਰੀ ਸੰਦੇਸ਼ ਦਿੰਦਿਆਂ ਜਥੇਬੰਦੀ ਨੂੰ ਇੱਕ ਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ | ਜ਼ਿਲ੍ਹਾ ਪ੍ਰਧਾਨ ਰਾਮ ਲੁਭਾਇਆ ਦਿਵੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ 10 ਮਾਰਚ ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਧਰਨਾ ਲਗਾਇਆ ਜਾਵੇਗਾ ਅਤੇ ਕਾਰਜਕਾਰੀ ਇੰਜੀਨੀਅਰ ਮੰਡਲ ਅਨੰਦਪੁਰ ਸਾਹਿਬ ਦੁਆਰਾ ਜਲ ਸਪਲਾਈ ਵਿਭਾਗ ਦੇ ਮੁਖੀ ਮੋਹਾਲੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ | ਜੇਕਰ ਫਿਰ ਵੀ ਜਲ ਸਪਲਾਈ ਵਿਭਾਗ ਦੇ ਮੁਖੀ ਦੇ ਕੰਨ 'ਤੇ ਜੂ ਨਾ ਸਰਕੀ ਤਾਂ 18 ਮਾਰਚ ਨੂੰ ਸਾਰੇ ਪੰਜਾਬ ਦੇ ਮੁਲਾਜ਼ਮ ਜਲ ਸਪਲਾਈ ਵਿਭਾਗ ਦੇ ਮੁਖੀ ਮੋਹਾਲੀ ਦੇ ਦਫ਼ਤਰ ਦਾ ਘਿਰਾਓ ਕਰਨਗੇ | ਇਸ ਮੌਕੇ ਅਨੰਦਪੁਰ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ, ਜਸਵਿੰਦਰ ਪਾਲ, ਰਮੇਸ਼ ਕੁਮਾਰ ਸੋਨੂ, ਪਾਲ ਚੰਦ, ਗਿਆਨ ਚੰਦ, ਜਗਤਾਰ ਸਿੰਘ, ਜਰਨੈਲ ਸਿੰਘ, ਅਨਿਲ ਕੁਮਾਰ ਸਸਕੌਰ, ਜਸਵਿੰਦਰ ਸਿੰਘ,ਓੰਕਾਰ ਸਿੰਘ, ਅਰਸ਼ਦੀਪ, ਮਨਜਿੰਦਰ ਸਿੰਘ ਸੁਖਬੀਰ ਸਿੰਘ, ਕਮਲਜੀਤ, ਮਨਦੀਪ ਸਿੰਘ, ਚਰਨਜੀਤ ਸਿੰਘ, ਸਰਵਣ ਸਿੰਘ, ਫਕੀਰ ਚੰਦ, ਕੁਲਵੀਰ ਸਿੰਘ, ਮਨੋਹਰ ਲਾਲ, ਵਰਿੰਦਰ ਕੁਮਾਰ, ਜੋਗਿੰਦਰ ਸਿੰਘ, ਸੰਜੀਵ ਕੁਮਾਰ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਰਜਿੰਦਰ ਕੁਮਾਰ , ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ 'ਤੇ ਕਾਂਗਰਸ ਦਾ ਕਬਜ਼ਾ <br/> ਅਗਲੀ ਖ਼ਬਰ ਧਾਲੀਵਾਲ ਕਲੇਰ ਵਿਖੇ 93ਵਾਂ 3 ਰੋਜ਼ਾ ਹੋਲਾ ਮਹੱਲਾ ਸਮਾਗਮ ਅੱਜ ਤੋਂ ਹੋਵੇਗਾ ਸ਼ੁਰੂ
Ad Position 24