24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ 'ਤੇ ਕਾਂਗਰਸ ਦਾ ਕਬਜ਼ਾ <br/>

Ad Position 21
No active advertisement
ਅਜੀਤ ਡੈਸਕ 06-03-2026
ਸ੍ਰੀ ਚਮਕੌਰ ਸਾਹਿਬ, 5 ਮਾਰਚ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਅੱਜ ਸਥਾਨਕ ਐਸ. ਡੀ. ਐਮ. ਪ੍ਰਦੀਪ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇੱਥੋਂ ਪੰਚਾਇਤ ਸੰਮਤੀ ਦਫ਼ਤਰ ਵਿਚ ਹੋਈ ਮੀਟਿੰਗ ਵਿਚ ਕਾਂਗਰਸ ਪਾਰਟੀ ਦੇ ਗੁਰਦੀਪ ਸਿੰਘ ਗੜੀ੍ਹ ਮੈਂਬਰ ਬਲਾਕ ਸੰਮਤੀ ਜੋਨ ਨੰਬਰ 12 ਟੱਪਰੀਆਂ ਘੜੀਸਪੁਰ (ਅ:ਜ) ਨੰੂ ਸਰਬਸੰਮਤੀ ਨਾਲ ਚੇਅਰਮੈਨ ਅਤੇ ਜੋਨ ਨੰਬਰ 3 ਰੌਲੂਮਾਜਰਾ(ਜਨਰਲ) ਤੋਂ ਜਸਵੀਰ ਸਿੰਘ ਰੌਲੂਮਾਜਰਾ ਵਾਈਸ ਚੇਅਰਮੈਨ ਚੁਣ ਲਿਆ ਗਿਆ | ਕਰੀਬ ਅੱਧਾ ਘੰਟਾ ਚੱਲੀ ਇਸ ਚੋਣ ਪ੍ਰਕਿ੍ਆ ਵਿਚ ਜੋਨ ਨੰਬਰ 4 (ਪਿਪਲਮਾਜਰਾ) ਤੋਂ ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ ਨੇ ਗੁਰਦੀਪ ਸਿੰਘ ਗੜੀ ਦਾ ਨਾਂਅ ਸਦਨ ਵਿਚ ਚੇਅਰਮੈਨ ਲਈ ਪੇਸ਼ ਕੀਤਾ, ਜਿਸ ਦੀ ਜੋਨ ਨੰਬਰ 13 ਤੋਂ ਮੈਂਬਰ ਜਗਤਾਰ ਸਿੰਘ ਨੇ ਤਾਈਦ ਕੀਤੀ | ਇਸ ਗੁਰਦੀਪ ਸਿੰਘ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ | ਉਪਰੰਤ ਵਾਈਸ ਚੇਅਰਮੈਨ ਲਈ ਜੋਨ ਨੰਬਰ 7 ਤੋਂ ਮੈਂਬਰ ਮੋਹਣ ਲਾਲ ਨੇ ਜਸਵੀਰ ਸਿੰਘ ਰੌਲੂਮਾਜਰਾ ਦਾ ਨਾਂਅ ਪੇਸ਼ ਕੀਤਾ ਤੇ 9 ਨੰਬਰ ਜੋਨ ਤੋਂ ਮੈਂਬਰ ਗੁਰਮੇਲ ਸਿੰਘ ਨੇ ਇਸ ਤਾਈਦ ਕੀਤੀ | ਇਸ ਤਰ੍ਹਾਂ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਨੇਪਰੇ ਚਾੜ੍ਹ ਲਿਆ ਗਿਆ | ਇਸ ਮੌਕੇ ਐਸ. ਡੀ. ਐਮ. ਸ੍ਰੀ ਬੈਂਸ ਨੇ ਚੁਣੇ ਗਏ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਮੂਹ ਸੰਮਤੀ ਮੈਂਬਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਐਸ. ਡੀ. ਐਮ. ਬੈਂਸ ਨੇ ਦੱਸਿਆ ਕਿ ਇਹ ਚੋਣ ਪ੍ਰਕਿ੍ਆ ਪੂਰੀ ਤਰ੍ਹਾਂ ਵਧੀਆ ਤੇ ਸਾਰਥਿਕ ਮਾਹੌਲ ਵਿਚ ਹੋਈ ਹੈ | ਇਸ ਮੌਕੇ ਬਲਾਕ ਦਫ਼ਤਰ ਦੇ ਸੁਪਰਡੈਂਟ ਗੁਰਮੁਖ ਸਿੰਘ ਸਮੇਤ ਹੋਰ ਅਮਲਾ ਤੇ ਸਮੂਹ ਸੰਮਤੀ ਮੈਂਬਰ ਹਾਜ਼ਰ ਸਨ | ਇਸ ਉਪਰੰਤ ਸਮੂਹ ਮੈਂਬਰ ਅਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਮਰਥਕਾਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ | ਇੱਥੇ ਦੱਸਣਯੋਗ ਹੈਕਿ ਸ੍ਰੀ ਚਮਕੌਰ ਸਾਹਿਬ ਦੇ 13 ਬਲਾਕ ਸੰਮਤੀ ਜ਼ੋਨਾਂ ਵਿਚ ਕਾਂਗਰਸ ਨੇ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ |
ਵਾਈਸ ਚੇਅਰਮੈਨੀ ਨੂੰ ਲੈ ਕੇ ਕੁਝ ਕਾਂਗਰਸੀ ਆਗੂਆਂ ਨੇ ਜਤਾਇਆ ਇਤਰਾਜ
ਇਸ ਚੋਣ ਪ੍ਰਕਿ੍ਆ ਦੇ ਮੁਕੰਮਲ ਹੋਣ ਉਪਰੰਤ ਜਦੋਂ ਸਮੂਹ ਮੈਂਬਰ ਮੀਟਿੰਗ ਤੋਂ ਬਾਅਦ ਬਾਹਰ ਆਏ ਤਾਂ ਸੀਨੀਅਰ ਕਾਂਗਰਸੀ ਆਗੂਆਂ ਕਾਂਸੀ ਰਾਮ ਸਾਬਕਾ ਸਰਪੰਚ ਬਸੀ ਗੁੱਜਰਾਂ, ਮਲਕੀਤ ਸਿੰਘ ਤੁੰਗ ਸਾਬਕਾ ਸੰਮਤੀ ਮੈਂਬਰ ਸਮੇਤ ਕੁੱਝ ਹੋਰ ਆਗੂਆਂ ਨੇ ਵਾਈਸ ਚੇਅਰਮੈਨ ਚੁਣੇ ਗਏ ਸੰਮਤੀ ਮੈਂਬਰ 'ਤੇ ਇਤਰਾਜ਼ ਉਠਾਇਆ ਅਤੇ ਕਿਹਾ ਕਿ ਉਕਤ ਆਗੂ ਸ੍ਰੀ ਚਮਕੌਰ ਸਾਹਿਬ ਦੀ ਥਾਂ ਜ਼ਿਆਦਾਤਰ ਮੋਰਿੰਡਾ ਇਲਾਕੇ ਅੰਦਰ ਸਰਗਰਮ ਹੈ, ਇਸ ਲਈ ਸਾਬਕਾ ਮੁੱਖ ਮੰਤਰੀ ਸ੍ਰੀ ਚੰਨੀ ਵਲੋਂ ਇਹ ਗ਼ਲਤ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਆਗੂਆਂ ਨੂੰ ਅਣਗੌਲੇ ਕਰਨਾ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਇਹ ਆਗੂ ਉੱਥੋਂ ਨਰਾਜ਼ ਹੋ ਕੇ ਚਲੇ ਗਏ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਇਜ਼ਰਾਇਲ ਦੁਆਰਾ ਈਰਾਨ ਉੱਪਰ ਕੀਤੇ ਹਮਲੇ ਵਿਰੁੱਧ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ <br/> ਅਗਲੀ ਖ਼ਬਰ ਪੀ. ਡਬਲਿਯੂ. ਡੀ. ਫ਼ੀਲਡ ਵਰਕਸ਼ਾਪ ਯੂਨੀਅਨ ਵਲੋਂ ਜਲ ਸਪਲਾਈ ਦਫ਼ਤਰ ਨੂਰਪੁਰ ਬੇਦੀ ਮੂਹਰੇ ਧਰਨਾ <br/>
Ad Position 24