15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੈਬਨਿਟ ਮੰਤਰੀ ਹਰਜੋਤ ਬੈਂਸ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਹੋਲਾ ਮਹੱਲਾ ਸ਼ਾਂਤੀ ਪੂਰਵਕ ਮੁਕੰਮਲ ਹੋਣ 'ਤੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ <br/>

Ad Position 21
No active advertisement
ਅਜੀਤ ਡੈਸਕ 07-03-2026
ਸ੍ਰੀ ਅਨੰਦਪੁਰ ਸਾਹਿਬ, 6 ਮਾਰਚ (ਕਰਨੈਲ ਸਿੰਘ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ, ਅਦਿੱਤਿਆ ਡੇਚਲਵਾਲ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸੀਨੀਅਰ ਪੁਲਿਸ ਕਪਤਾਨ ਮਨਿੰਦਰ ਸਿੰਘ ਨੇ 6 ਰੋਜ਼ਾ ਹੋਲਾ ਮਹੱਲਾ ਸ਼ਾਂਤੀ ਪੂਰਵਕ ਤੇ ਸੁਖਾਵੇਂ ਮਾਹੌਲ 'ਚ ਸੰਪੰਨ ਹੋਣ 'ਤੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪ੍ਰਸ਼ਾਸਨ ਵਲੋਂ ਕੀਤੇ ਸੁਚਾਰੂ ਪ੍ਰਬੰਧਾਂ ਕਾਰਨ ਸ਼ਰਧਾਲੂਆਂ ਨੂੰ ਇਸ ਸਮਾਗਮ ਦੌਰਾਨ ਕੋਈ ਮੁਸ਼ਕਿਲ ਪੇਸ਼ ਨਹੀਂ ਆਈ ਅਤੇ ਆਮ ਲੋਕਾਂ ਦਾ ਵੀ ਭਰਪੂਰ ਸਹਿਯੋਗ ਮਿਲਿਆ | ਉਨ੍ਹਾਂ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਤੋਂ ਕਈ ਮਹੀਨੇ ਪਹਿਲਾਂ ਹੀ ਇਸ ਦੀਆਂ ਅਗਾਉਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ | ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਖੁਦ ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ ਅਤੇ ਵਾਰ-ਵਾਰ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਅਤੇ ਐਸ.ਐਸ.ਪੀ. ਮਨਿੰਦਰ ਸਿੰਘ ਵੀ ਵੱਖੋ-ਵੱਖਰੀਆਂ ਮੀਟਿੰਗਾਂ ਕਰਕੇ ਪ੍ਰਬੰਧਾਂ ਨੂੰ ਸੁਚਾਰੂ ਰੱਖਣ ਲਈ ਅਧਿਕਾਰੀਆਂ ਨਾਲ ਬੈਠਕਾਂ ਕਰਦੇ ਰਹੇ | ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਾਰ ਹੋਲਾ ਮਹੱਲੇ ਮੌਕੇ ਦੋ ਵੱਖਰੀਆਂ ਥਾਵਾਂ ਤੇ ਟਰਾਲੀ ਸਿਟੀ ਉਸਾਰੀ ਗਈ ਸੀ ਅਤੇ ਟੈਂਟ ਸਿਟੀ ਵੀ ਬਣਾਈ ਗਈ ਜੋ ਅਗਲੇ ਇੱਕ ਸਾਲ ਤੱਕ ਸ਼ਰਧਾਲੂਆਂ ਦੀ ਸਹੂਲਤ ਲਈ ਮੌਜੂਦ ਰਹੇਗੀ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਪ੍ਰਦੂਸ਼ਣ ਮੁਕਤ ਗਰੀਨ ਹੋਲਾ ਮਹੱਲਾ ਮਨਾਉਣ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਸੀ ਉਸਦੇ ਲਈ ਐਸ.ਜੀ.ਪੀ.ਸੀ. ਤੋਂ ਵੀ ਸਹਿਯੋਗ ਲਿਆ ਅਤੇ ਸਫਾਈ ਸੇਵਾ ਵਿਚ ਸੰਪਰਦਾਇ ਕਾਰ ਸੇਵਾ ਭੂਰੀ ਵਾਲਿਆਂ ਦੇ ਵਿਸ਼ੇਸ਼ ਯੋਗਦਾਨ ਪਾਇਆ | ਐਸ.ਐਸ.ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ 5000 ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਦਿਨ ਰਾਤ ਡਿਊਟੀ ਕੀਤੀ | 61 ਨਾਕੇ ਲਗਾ ਕੇ ਸੰਗਤਾਂ ਦੀ ਸਹੂਲਤ ਲਈ ਟਰੈਫਿਕ ਮੈਨੇਜਮੈਂਟ ਵੀ ਕੀਤੀ ਗਈ | ਇਸ ਵਾਰ ਮੇਲੇ ਦੌਰਾਨ ਵਿਸ਼ੇਸ ਤੋਰ ਤੇ ਸੇਵਾ ਦੀ ਭਾਵਨਾ ਨਾਲ ਕੰਮ ਕੀਤਾ ਗਿਆ | ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਵਿਰਾਸਤੀ ਖੇਡਾਂ ਮੁੱਖ ਆਕਰਸ਼ਨ ਦੇ ਕੇਂਦਰ ਰਹੀਆ ਅਤੇ ਕਰਾਫਟ ਮੇਲੇ 'ਚ ਵੀ ਸ਼ਰਧਾਲੂਆਂ ਦਾ ਭਰਪੂਰ ਸਹਿਯੋਗ ਮਿਲਿਆ | ਵਿਰਾਸਤ-ਏ-ਖ਼ਾਲਸਾ ਵੇਖਣ ਵਾਲੇ ਸ਼ਰਧਾਲੂਆਂ ਨੇ ਵੀ ਪਿਛਲੇ ਸਾਰੇ ਰਿਕਾਰਡ ਮਾਤ ਕਰ ਦਿੱਤੇ, ਭਾਈ ਜੈਤਾ ਜੀ ਮੈਮੋਰੀਅਲ ਦੇਖਣ ਲਈ ਵੀ ਸੰਗਤਾਂ ਦਾ ਹਜੂਮ ਉਮੜਿਆ ਅਤੇ ਪੰਜ ਪਿਆਰਾਂ ਪਾਰਕ ਵੀ ਸੰਗਤਾਂ ਨਾਲ ਲਗਾਤਾਰ ਪੂਰੀ ਤਰਾਂ ਭਰਿਆ ਰਿਹਾ | ਵਧੀਕ ਡਿਪਟੀ ਕਮਿਸ਼ਨਰ ਅਵਿਕੇਸ਼ ਗੁਪਤਾ ਅਤੇ ਜਿਲ੍ਹੇ ਦੀ ਸਾਰੇ ਉਪ ਮੰਡਲ ਅਫ਼ਸਰ ਮੇਲਾ ਅਫਸਰ ਸੁਖਪਾਲ ਸਿੰਘ, ਸਚਿਨ ਪਾਠਕ, ਜਸਪ੍ਰੀਤ ਸਿੰਘ, ਹਰਦੀਪ ਸਿੰਘ ਬੈਂਸ, ਚੇਤਨ ਬੰਗੜ ਨੇ ਵੀ ਪੂਰੀ ਜਿੰਮੇਵਾਰੀ ਨਾਲ ਸੈਕਟਰਾਂ ਵਿਚ ਆਪਣੀ ਡਿਊਟੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਹੋਲਾ ਮਹੱਲਾ ਸਮਾਗਮਾਂ ਦੀ ਸੰਪੂਰਨਤਾ 'ਤੇ ਸਮੂਹ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ... ਅਗਲੀ ਖ਼ਬਰ ਐਨ.ਪੀ.ਐਸ. ਕਰਮਚਾਰੀ ਕੱਲ੍ਹ ਨੂੰ ਕਰਨਗੇ ਚੰਡੀਗੜ੍ਹ ਕੂਚ
Ad Position 24