ਸ੍ਰੀ ਅਨੰਦਪੁਰ ਸਾਹਿਬ, 6 ਮਾਰਚ (ਜੇ ਐਸ ਨਿੱਕੂਵਾਲ, ਕਰਨੈਲ ਸਿੰਘ)-ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭੇ ਹੋਲੇ ਮਹੱਲੇ ਦਾ ਪਾਵਨ ਤਿਉਹਾਰ ਸਮੁੱਚੇ ਰੂਪ ਵਿਚ ਅਮਨ ਸ਼ਾਂਤੀ ਤੇ ਸਫਲਤਾ ਪੂਰਵਕ ਸੰਪੂਰਨ ਹੋਣ 'ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸਮੁੱਚੀ ਸਿੱਖ ਸੰਗਤ, ਸਮੂਹ ਨਿਹੰਗ ਸਿੰਘ ਦਲਾਂ ਦੇ ਮੁਖੀਆਂ, ਸੰਤ ਮਹਾਂਪੁਰਸਾਂ, ਸੇਵਾ ਸਭਾ ਸੁਸਾਇਟੀਆਂ ਤੇ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਬੁੱਢਾ ਦਲ ਦੇ ਮੈਨੇਜਰ ਪਰਮਜੀਤ ਸਿੰਘ ਬਾਜਵਾ ਨੇ ਕਿਹਾ ਕਿ 04 ਮਾਰਚ ਨੂੰ ਬੁੱਢਾ ਦਲ ਦੀ ਅਗਵਾਈ ਹੇਠ ਸਜਾਏ ਗਏ ਹੋਲਾ ਮਹੱਲੇ ਮੌਕੇ ਸਮੁੱਚੇ ਹੀ ਨਿਹੰਗ ਸਿੰਘ ਦਲਾਂ ਦੇ ਜਥੇਦਾਰ ਸਾਹਿਬਾਨ ਤੇ ਨਿਹੰਗ ਸਿੰਘਾਂ ਨੇ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ | ਉਨ੍ਹ ਾਂ ਕਿਹਾ ਕਿ ਸਤਿਗੁਰਾਂ ਦੀ ਰਹਿਮਤ ਸਦਕਾ ਹੋਲੇ ਮਹੱਲੇ ਦੇ ਸਾਰੇ ਸਮਾਗਮ ਸ਼ਾਂਤੀਪੂਰਵਕ ਸੰਪੰਨ ਹੋਏ ਹਨ | ਉਨ੍ਹ ਾਂ ਕਿਹਾ ਕਿ ਜੰਗਜੂ ਕਲਾ ਨੂੰ ਰੂਪਮਾਨ ਕਰਦੇ ਇਸ ਤਿਉਹਾਰ ਮੌਕੇ ਬੁੱਢਾ ਦਲ ਸਮੇਤ ਹੋਰਨਾਂ ਜਥੇਬੰਦੀਆਂ ਵਲੋਂ ਕਰਵਾਏ ਗਏ ਅੰਮਿ੍ਤ ਸੰਚਾਰ ਸਮਾਗਮਾਂ ਸਮੇਂ ਅਨੇਕਾਂ ਪ੍ਰਾਣੀ ਅੰਮਿ੍ਤ ਦੀ ਦਾਤ ਪ੍ਰਾਪਤ ਕਰ ਗੁਰੂ ਵਾਲੇ ਬਣੇ ਹਨ | ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ 01 ਮਾਰਚ ਤੋਂ ਲੈ ਕੇ 04 ਮਾਰਚ ਤੱਕ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਰਾਗੀਆਂ, ਗੁਰਬਾਣੀ ਦਾ ਮਨੋਹਰ ਕੀਰਤਨ ਰਾਗੀਆਂ, ਢਾਡੀਆਂ, ਕਥਾਵਾਚਕਾਂ, ਪ੍ਰਚਾਰਕਾਂ ਨੇ ਸਿੱਖ ਇਤਿਹਾਸ ਦਾ ਗੌਰਵਮਈ ਸੰਗ ਸੰਗਤਾਂ ਨੂੰ ਸਰਵਨ ਕਰਵਾਇਆ | ਉਨ੍ਹਾਂ ਕਿਹਾ ਕਿ ਇਨ ਾਂ ਸਮਾਗਮਾਂ ਵਿਚ ਸੇਵਾਵਾਂ ਨਿਭਾਉਣ ਵਾਲੇ ਵੱਖ-ਵੱਖ ਸੰਤਾਂ-ਮਹਾਂਪੁਰਖਾਂ, ਸੇਵਾ ਸੁਸਾਇਟੀਆਂ, ਧਾਰਮਿਕ ਸਭਾਵਾਂ ਜਿਨ ਾਂ ਨੇ ਲੰਗਰਾਂ ਤੇ ਹੋਰ ਸੰਗਤ ਦੀ ਆਉ-ਭਗਤ ਲਈ ਉਪਰਾਲੇ ਕੀਤੇ | ਉਨ ਾਂ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕੋਟਨ ਕੋਟਿ ਧੰਨਵਾਦ ਕਰਦਿਆਂ, ਸਤਿਗੁਰਾਂ ਅਗੇ ਅਰਦਾਸ ਕੀਤੀ ਕਿ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀਆਂ ਸਭ ਮਨੋਕਾਮਨਾਵਾਂ, ਭਾਵਨਾ ਅਕਾਲ ਪੁਰਖ ਪੂਰਨ ਕਰਨ |