ਸ੍ਰੀ ਅਨੰਦਪੁਰ ਸਾਹਿਬ, 6 ਮਾਰਚ (ਜੇ. ਐਸ. ਨਿੱਕੂਵਾਲ/ਕਰਨੈਲ ਸਿੰਘ)-ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਚੱਕ ਹੋਲਗੜ੍ਹ ਵਿਖੇ ਸਥਿਤ ਗੁਰਦੁਆਰਾ ਡੇਰਾ ਬਾਬਾ ਦਲੀਪ ਸਿੰਘ ਵਿਖੇ ਹੋਲਾ ਮਹੱਲਾ ਨੂੰ ਲੈ ਕੇ ਚੱਲ ਰਹੇ ਗੁਰਮਤਿ ਸਮਾਗਮ ਸਮਾਪਤ ਹੋ ਗਏ | ਮੁੱਖ ਪ੍ਰਬੰਧਕ ਬਾਬਾ ਪ੍ਰੀਤਮ ਸਿੰਘ ਡੂਮੇਲੀ ਵਾਲਿਆਂ ਨੇ ਦੱਸਿਆ ਕਿ ਅੰਤਿਮ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ ਜਦਕਿ ਧਾਰਮਿਕ ਦੀਵਾਨਾ ਦੌਰਾਨ ਪੰਥ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ | ਬਾਬਾ ਡੂਮੇਲੀ ਨੇ ਦੱਸਿਆ ਕਿ ਲਗਾਤਾਰ ਛੇ ਦਿਨ 24 ਘੰਟੇ ਲੰਗਰ ਚਲਾਏ ਗਏ | ਇਸ ਤੋਂ ਬਿਨਾਂ ਸਮੂਹ ਨਿਰਮਲ ਭੇਖ ਵਲੋਂ ਗੁਰਦੁਆਰਾ ਟਿੱਬਾ ਸਾਹਿਬ ਤੋਂ ਆਰੰਭ ਕੀਤੇ ਗਏ ਨਗਰ ਕੀਰਤਨ ਦਾ ਗੁਰਦੁਆਰਾ ਡੇਰਾ ਦਲੀਪ ਸਿੰਘ ਡੂਮੇਲੀ ਵਿਖੇ ਪਹੁੰਚਣ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਅਤੇ ਸੰਤਾਂ ਮਹਾ ਪੁਰਸ਼ਾਂ ਦਾ ਸਨਮਾਨ ਵੀ ਕੀਤਾ | ਉਨ੍ਹਾਂ ਕਿਹਾ ਕਿ ਇਸ ਜੋੜ ਮੇਲੇ ਦੀ ਅਮਨ-ਅਮਾਨ ਨਾਲ ਸਪੂੰਰਨਤਾਂ ਲਈ ਉਨ੍ਹਾਂ ਅਕਾਲ ਪੁਰਖ ਦ ਸ਼ੁਕਰਾਨਾ ਕੀਤਾ ਤੇ ਸੰਗਤਾਂ ਦੇ ਸਹਿਯੋਗ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸੰਤ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ, ਸੰਤ ਸੰਤੋਖ ਸਿੰਘ ਪਾਲਦੀ, ਸੰਤ ਬਿਕਰਮਜੀਤ ਸਿੰਘ ਨੰਗਲ, ਸੰਤ ਮਹਾਵੀਰ ਸਿੰਘ ਤਾਜੇਵਾਲ, ਸੰਤ ਬਲਵੀਰ ਸਿੰਘ ਲੰਗੇਰੀ, ਜਥੇਦਾਰ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਸੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਚਮਕੌਰ ਸਿੰਘ ਭਾਈ ਰੂਪਾ, ਸੰਤ ਹਾਕਮ ਸਿੰਘ, ਸੰਤ ਜੀਤ ਸਿੰਘ ਜ਼ੌਲਾ, ਗਿਆਨੀ ਗੁਰਦਿਆਲ ਸਿੰਘ, ਮਹੰਤ ਚਮਕੌਰ ਸਿੰਘ, ਸੰਤ ਭਾਗ ਸਿੰਘ ਬੰਗਾ, ਬਾਬਾ ਸਤਨਾਮ ਸਿੰਘ ਕਾਰਸੇਵਾ, ਮਹੰਤ ਰੇਸ਼ਮ ਸਿੰਘ, ਗਿਆਨੀ ਸਰਬਜੀਤ ਸਿੰਘ, ਸੰਤ ਕਸ਼ਮੀਰ ਸਿੰਘ ਭੂਰੀਵਾਲੇ, ਸੰਤ ਅਮਰਜੀਤ ਸਿੰਘ ਹਰਖੋਵਾਲ, ਗਿਆਨੀ ਸੁਰਜੀਤ ਸਿੰਘ ਹਰਖੋਵਾਲ, ਜਥੇਦਾਰ ਨਾਰੰਗ ਸਿੰਘ, ਗਿਆਨੀ ਜ਼ਸਪਾਲ ਸਿੰਘ, ਬਾਬਾ ਅਵਤਾਰ ਸਿੰਘ, ਮਹੰਤ ਬਲਵਿੰਦਰ ਸਿੰਘ, ਸੇਵਾ ਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਕੇਵਲ ਸਿੰਘ ਰਾਣਾ, ਬਲਿਹਾਰ ਸਿੰਘ, ਦੀਪਾ ਡੂਮੇਲੀ, ਕੁਲਵੀਰ ਸਿੰਘ, ਬੱਲੀ, ਰਾਜਵੀਰ ਸਿੰਘ, ਭੋਲਾ ਸਿੰਘ ਮਿਸਤਰੀ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਨੇ ਹੋਲਾ ਮਹੱਲਾ ਦੌਰਾਨ ਸ਼ਿਰਕਤ ਕੀਤੀ |