ਮੋਰਿੰਡਾ, 6 ਮਾਰਚ (ਪਿ੍ਤਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰਾਂ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਦੀ ਪ੍ਰਧਾਨਗੀ ਹੇਠ ਪਿੰਡ ਦਾਤਾਰਪੁਰ ਵਿਚ ਹੋਈ | ਇਸ ਸੰਬੰਧੀ ਸੁਰਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਮੌਕੇ ਸਰਬ ਸੰਮਤੀ ਨਾਲ ਹੋਈ ਚੋਣ ਦੌਰਾਨ ਲਖਵਿੰਦਰ ਸਿੰਘ ਧਨੋਆ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾਤਾਰਪੁਰ ਦਾ ਪ੍ਰਧਾਨ ਚੁਣਿਆ ਗਿਆ, ਹਰਮਿੰਦਰ ਸਿੰਘ ਨੂੰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਧਨੋਆ ਨੂੰ ਸਕੱਤਰ ਅਤੇ ਸੁਖਵਿੰਦਰ ਸਿੰਘ ਨੂੰ ਖ਼ਜ਼ਾਨਚੀ, ਗੁਰਚਰਨ ਸਿੰਘ ਅਤੇ ਕੁਲਦੀਪ ਸਿੰਘ ਐਗਜੈਕਟਿਵ ਮੈਂਬਰ ਚੁਣਿਆ | ਇਕੱਤਰਤਾ ਵਿਚ ਸਰਬ ਸੰਮਤੀ ਨਾਲ ਮਤੇ ਪਾਸ ਕਰਦਿਆਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ 2025 ਨੂੰ ਰੱਦ ਕੀਤਾ ਜਾਵੇ, ਜੀ ਰਾਮ ਜੀ ਬਿਲ ਨੂੰ ਰੱਦ ਕਰਕੇ ਮਨਰੇਗਾ ਸਕੀਮ ਨੂੰ ਬਹਾਲ ਕੀਤਾ ਜਾਵੇ, ਖੇਤੀ ਬੀਜ ਬਿਲ ਤੇ ਅਮਰੀਕਾ-ਭਾਰਤ ਕਰ ਮੁਕਤ ਸਮਝੌਤਾ ਰੱਦ ਕੀਤਾ ਜਾਵੇ | ਇਸ ਮੌਕੇ ਸਵਰਨ ਸਿੰਘ ਢੰਗਰਾਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਬੂਤ ਕਿਸਾਨ ਮਜ਼ਦੂਰ ਸ਼ਕਤੀ ਹੀ ਕਿਸਾਨੀ ਨੂੰ ਬਚਾਅ ਸਕਦੀ ਹੈ | ਮਜ਼ਦੂਰਾਂ ਦੇ ਚੁੱਲ੍ਹੇ ਬਲਦੇ ਰੱਖ ਸਕਦੀ ਹੈ | ਪੰਜਾਬ ਸਰਕਾਰ ਪੁਲਿਸ ਰਾਜ ਦੀ ਥਾਂ ਲੋਕਤੰਤਰੀ ਹੱਕ ਬਹਾਲ ਕਰੇ | ਇਸ ਮੌਕੇ ਜਸਵੀਰ ਸਿੰਘ, ਨਿਰਮਲ ਸਿੰਘ, ਲੱਖਵਿੰਦਰ ਸਿੰਘ ਬਡਵਾਲੀ, ਸੱਜਣ ਸਿੰਘ ਬਡਵਾਲੀ, ਕੁਲਵੀਰ ਸਿੰਘ, ਅਰਸ਼ਪ੍ਰੀਤ ਸਿੰਘ ਬਾਠ, ਰਣਜੋਧ ਸਿੰਘ ਬਾਠ ਆਦਿ ਹਾਜ਼ਰ ਸਨ |