14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਚੌ. ਭਜਨ ਲਾਲ ਕਾਂਗੜ ਨੇ ਮਰਨ ਉਪਰੰਤ ਪੀ.ਜੀ.ਆਈ. ਨੂੰ ਅੰਗਦਾਨ ਕਰਨ ਦਾ ਕੀਤਾ ਇਕਰਾਰ <br/>

Ad Position 21
No active advertisement
ਅਜੀਤ ਡੈਸਕ 07-03-2026
ਨੂਰਪੁਰ ਬੇਦੀ, 6 ਮਾਰਚ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਕਾਂਗੜ ਦੇ ਚੌਧਰੀ ਭਜਨ ਲਾਲ ਨੇ ਮਰਨ ਉਪਰੰਤ ਆਪਣੇ ਅੰਗਦਾਨ ਕਰਨ ਲਈ ਪੀ.ਜੀ.ਆਈ. ਚੰਡੀਗੜ੍ਹ ਨਾਲ ਇਕਰਾਰ ਕੀਤਾ ਹੈ | ਉਸ ਨੇ ਆਪਣੇ ਹੀ ਪਿੰਡ ਦੇ ਨੌਜਵਾਨ ਸਵ. ਅਰਸ਼ਦੀਪ ਸਿੰਘ ਤੋਂ ਪ੍ਰੇਰਿਤ ਹੋ ਕੇ ਇਹ ਕਦਮ ਉਠਾਇਆ ਹੈ | ਬੀਤੀ ਦਿਨੀ ਪਿੰਡ ਕਾਂਗੜ ਵਿਖੇ ਲੱਗੇ ਖ਼ੂਨਦਾਨ ਕੈਂਪ ਦੌਰਾਨ ਭਜਨ ਲਾਲ ਵਲੋੋ ਆਪਣੇ ਫਾਰਮ ਭਰ ਕੇ ਅਧਿਕਾਰੀਆਂ ਨੂੰ ਦਿੱਤੇ ਗਏ | ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਰਜਿਸ਼ਟ੍ਰੇਸ਼ਨ ਨੰਬਰ 91-7461-8361-8584 ਤਹਿਤ ਇਹ ਅੰਗ ਦਾਨ ਕੀਤੇ ਗਏ ਹਨ, ਜਿਸ ਵਿਚ ਜਿਗਰ, ਕਿਡਨੀ, ਦਿਲ, ਫੇਫੜੇ, ਆਂਦਰਾ ਤੇ ਪੈਨਕਰੀਆਜ਼ ਤੋਂ ਇਲਾਵਾ ਹੱਡੀਆਂ, ਦਿਲ ਦੇ ਵਾਲਵ, ਬਲੱਡ ਵੈਸਲ ਆਦਿ ਦੇ ਟਿਸ਼ੂ ਸ਼ਾਮਿਲ ਹਨ | ਚੌ. ਭਜਨ ਲਾਲ ਨੇ ਕਿਹਾ ਕਿ ਮਰਨ ਉਪਰੰਤ ਸਰੀਰ ਦੇ ਅੰਗ ਦਾਨ ਕਰਕੇ ਕਿਸੀ ਹੋਰ ਵਿਅਕਤੀ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ | ਉਹਨਾਂ ਕਿਹਾ ਕਿ ਇਨਸਾਨ ਦੇ ਮਰਨ ਉਪਰੰਤ ਸਸਕਾਰ ਮੌਕੇ ਉਸ ਦੇ ਸਾਰੇ ਅੰਗ ਸੜ ਜਾਂਦੇ ਹਨ, ਜਦਕਿ ਸਾਡੇ ਵਲੋਂ ਦਾਨ ਕੀਤੇ ਅੰਗ ਕਿਸੀ ਹੋਰ ਦੀ ਜ਼ਿੰਦਗੀ ਦਾ ਸਹਾਰਾ ਬਣ ਸਕਦੇ ਹਨ | ਇਸ ਲਈ ਉਸ ਨੇ ਵੀ ਆਪਣੇ ਅੰਗ ਦਾਨ ਕੀਤੇ ਹਨ | ਇਸ ਮੌਕੇ ਵੱਖ-ਵੱਖ ਡਾਕਟਰਾਂ ਅਤੇ ਇਲਾਕੇ ਦੇ ਲੋਕਾਂ ਨੇ ਚੌਧਰੀ ਭਜਨ ਲਾਲ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਅੰਗ ਦਾਨ ਕਰਨੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਹੋਈ ਇਕੱਤਰਤਾ <br/> ਅਗਲੀ ਖ਼ਬਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐਸ.ਐਮ.ਓ. ਵਲੋਂ ਐਚ.ਪੀ.ਵੀ. ਵੈਕਸੀਨ ਦੀ ਸ਼ੁਰੂਆਤ <br/>
Ad Position 24