14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਧੁਮੇਵਾਲ ਵਿਖੇ ਸੰਤ ਬਾਬਾ ਸੰਗਤ ਦਾਸ ਦੀ ਬਰਸੀ ਮਨਾਈ <br/>

Ad Position 21
No active advertisement
ਅਜੀਤ ਡੈਸਕ 07-03-2026
ਬੇਲਾ, 6 ਮਾਰਚ (ਮਨਜੀਤ ਸਿੰਘ ਸੈਣੀ)-ਨੇੜੇ ਪਿੰਡ ਧੁਮੇਵਾਲ ਵਿਖੇ ਸੰਤ ਬਾਬਾ ਸੰਗਤ ਦਾਸ ਬਹਿਰਾਮਪੁਰ ਬੇੇਟ ਵਾਲਿਆ ਦੀ ਸਲਾਨਾ ਬਰਸੀ ਮਨਾਈ ਗਈ | ਇਸ ਮੌਕੇ ਗ੍ਰਾਮ ਪੰਚਾਇਤ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ, ਉਪਰੰਤ ਸੰਤ ਬਾਬਾ ਅਮਰਜੀਤ ਸਿੰਘ ਚੱਕਰਵਰਤੀ ਸਲਾਹਪੁਰ ਵਾਲਿਆ ਦੇ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਸੰਤਾਂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਤ ਬਾਬਾ ਹਰਬਿਲਾਸ ਸਿੰਘ ਬਹਿਰਾਮਪੁਰ ਬੇੇਟ, ਸੰਤ ਬਾਬਾ ਰਵਿੰਦਰ ਦਾਸ ਪੱਲੀਆਂ ਵਾਲੇ, ਭਾਈ ਮਨਨੂਰ ਸਿੰਘ ਤੇ ਮਨਜੋਤ ਸਿੰਘ ਨੇ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ | ਪ੍ਰਬੰਧਕਾਂ ਵਲੋਂ ਆਏ ਮਹਾਂਪੁਰਸ਼ਾਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਡਾ ਬਲਵਿੰਦਰ ਸਿੰਘ ਧੂੰਮੇਵਾਲ, ਸਾਬਕਾ ਸਰਪੰਚ ਰਾਮ ਜੀ ਦਾਸ, ਸਾਬਕਾ ਸਰਪੰਚ ਹਰਬੰਸ ਕੌਰ, ਸਰਪੰਚ ਕਮਲਾ ਦੇਵੀ, ਬੀਬੀ ਸਮਸ਼ੇਰ ਕੌਰ, ਦਰਸ਼ਨ ਸਿੰਘ, ਠੇਕੇਦਾਰ ਮਲਕੀਤ ਸਿੰਘ, ਕੇਸਰ ਸਿੰਘ,ਬਾਬਾ ਗੁਰਮੁੱਖ ਸਿੰਘ ਸਲਾਹਪੁਰ, ਹਰਬੰਸ ਸਿੰਘ ਸਲਾਹਪੁਰ, ਰਘਬੀਰ ਸਿੰਘ ਰਸੀਦਪੁਰ ਆਦਿ ਸੰਗਤਾਂ ਨੇ ਹਾਜ਼ਰ ਭਰੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਨੇ ਬਰਸਾਲਪੁਰ ਕਬੱਡੀ ਕੱਪ ਦਾ ਪੋਸਟਰ ਕੀਤਾ ਜਾਰੀ <br/> ਅਗਲੀ ਖ਼ਬਰ ਫਾਰਮੇਸੀ ਕਾਲਜ ਬੇਲਾ ਨੇ ਪ੍ਰੋ. ਮਹਾਦੇਵ ਲਾਲ ਸ਼੍ਰੌਫ ਦੇ 124ਵੇਂ ਜਨਮ ਦਿਵਸ ਦਾ ਉਤਸਵ ਮਨਾਇਆ <br/>
Ad Position 24