ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨੂਰਪੁਰ ਬੇਦੀ ਦੀ ਹੋਈ ਮੀਟਿੰਗ
ਨੂਰਪੁਰ ਬੇਦੀ, 13 ਅਗਸਤ (ਵਿੰਦਰਪਾਲ ਝਾਂਡੀਆਂ)- ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ ਸਾਥੀ ਅਮਰੀਕ ਸਿੰਘ ਸਮੀਰੋਵਾਲ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਵਿਖੇ ਹੋਈ। ਮੀਟਿੰਗ ਦੌਰਾਨ ਬਾਬੂ ਭਜਨ ਸਿੰਘ ਵਲੋਂ ਸਫ਼ਰ ਭੱਤੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਨੂਰਪੁਰ ਬੇਦੀ, 13 ਅਗਸਤ (ਵਿੰਦਰਪਾਲ ਝਾਂਡੀਆਂ)- ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ ਸਾਥੀ ਅਮਰੀਕ ਸਿੰਘ ਸਮੀਰੋਵਾਲ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਵਿਖੇ ਹੋਈ। ਮੀਟਿੰਗ ਦੌਰਾਨ ਬਾਬੂ ਭਜਨ ਸਿੰਘ ਵਲੋਂ ਸਫ਼ਰ ਭੱਤੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਾਥੀ ਬਲਵੀਰ ਸਿੰਘ ਤੇ ਮਹਿੰਦਰ ਸਿੰਘ ਨੌਧੇਮਾਜਰਾ ਵਲੋਂ ਡੀਏ ਦੀ ਅਦਾਇਗੀ ਨਾ ਕੀਤੇ ਜਾਣ ਲਈ ਸਰਕਾਰ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕਰਦਿਆਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਸ਼ਾਮਲ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੁਸਨ ਚੰਦ ਮਠਾਣ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ 2.59 ਦਾ ਫੈਕਟਰ ਲਾਗੂ ਕਰਨ ਸਬੰਧੀ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ। ਮਾਸਟਰ ਗੁਰਨੈਬ ਸਿੰਘ ਜੇਤੇਵਾਲ ਵਲੋਂ ਸਾਥੀਆਂ ਨੂੰ ਅਗਾਮੀ 27 ਅਗਸਤ ਨੂੰ ਦਿੱਤੇ ਪੰਜਾਬ ਬੰਦ ਸੱਦੇ ਵਿਚ ਵੱਧ ਚੜ੍ਹਕੇ ਯੋਗਦਾਨ ਪਾਕੇ ਸਫਲ ਬਣਾਉਣ ਦੀ ਅਪੀਲ ਕੀਤੀ। ਜਗਤਾਰ ਸਿੰਘ ਵਲੋਂ ਪੰਜਾਬੀ ਲੋਕ ਗੀਤ ਸੁਣਾ ਕੇ ਸਾਥੀ ਦਾ ਮਨੋਰੰਜਨ ਕੀਤਾ। ਅਜੈਬ ਸਿੰਘ ਬਸੀ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿਚ ਮੀਟਿੰਗ ਦੌਰਾਨ ਸ਼ੋਕ ਪਤਾ ਪੇਸ਼ ਕੀਤਾ ਗਿਆ, ਜਿਸ ਵਿਚ ਕਰਮ ਸਿੰਘ ਜੇਤੇਵਾਲ ਦੀ ਮਾਤਾ ‘ਤੇ ਮਾਸਟਰ ਰਾਮ ਜੀ ਦਾਸ ਦੀ ਪਤਨੀ ਅਤੇ ਮਾਸਟਰ ਸ਼ਮਸ਼ੇਰ ਸਿੰਘ ਭੋਗੀਪੁਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬਲਵੀਰ ਚੰਦ, ਕਰਮ ਚੰਦ, ਰਾਮ ਪ੍ਰਕਾਸ਼, ਨੰਦ ਸਿੰਘ, ਸੁਰਜੀਤ ਸਿੰਘ, ਰਾਮ ਕਿਸ਼ਨ, ਸਗਲੀ ਰਾਮ, ਜਗਤ ਸਿੰਘ, ਰਾਜ ਕੁਮਾਰ, ਰਾਮ ਸਿੰਘ ਸਿੰਘਪੁਰ, ਬਾਬੂ ਪ੍ਰੇਮ ਚੰਦ, ਹਰਦੇਵ ਸਿੰਘ, ਦਲਜੀਤ ਸਿੰਘ, ਰਾਮ ਸਰੂਪ ਤੇ ਵੇਦ ਸਿੰਘ ਬੜਵਾ ਆਦਿ ਹਾਜ਼ਰ ਸਨ। 13 ਆਰਪੀਆਰ04 ਨੂਰਪੁਰ ਬੇਦੀ ਵਿਖੇ ਮੀਟਿੰਗ ਦੌਰਾਨ ਹਾਜ਼ਰ ਆਗੂ ਤੇ ਮੈਂਬਰ । ਤਸਵੀਰ: ਵਿੰਦਰਪਾਲ ਝਾਂਡੀਆਂ।