30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਹੋਈ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 10-03-2026
ਨੰਗਲ, 9 ਮਾਰਚ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਮੀਟਿੰਗ ਅੱਜ ਬੱਸ ਸਟੈਂਡ ਨੰਗਲ ਵਿਖੇ ਲਾਭ ਸਿੰਘ ਚੇਅਰਮੈਨ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਮਹਿੰਦਰ ਪਾਲ ਪ੍ਰਧਾਨ, ਬਲਵਿੰਦਰ ਸਿੰਘ ਗੜ ਸ਼ੰਕਰੀ, ਗੁਰਬਖਸ਼ ਸਿੰਘ ਮਨਕੋਟੀਆ ਸਟੇਜ ਸਕੱਤਰ,ਵਿਨੋਦ ਕੁਮਾਰ ਬਾਲੀ, ਰਜਿੰਦਰ ਸਿੰਘ ਅਜਾਦ ਹੁਸ਼ਿਆਰਪੁਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ 8 ਮਾਰਚ ਨੂੰ ਪੇਸ਼ ਕੀਤੇ ਗਏ ਬਜ਼ਟ ਵਿਚ ਪੰਜਾਬ ਸਰਕਾਰ ਵਲੋਂ ਮੁੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਕੋਈ ਵੀ.ਡੀ.ਏ./ ਡੀ. ਆਰ. ਕਿਸ਼ਤ ਦੇਣ ਸੰਬੰਧੀ ਐਲਾਨ ਨਹੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਆਊਟ ਸੋਰਸਜ਼ ਅਤੇ ਕੰਟਰੈਕਟ ਵਰਕਰ ਯੂਨਅਨ, ਟੀਚਰ ਫਰੰਟ ਯੂਨੀਅਨ, ਆਂਗਨਵਾੜੀ ਵਰਕਰ ਯੂਨੀਅਨ ਅਤੇ ਮਿਡ ਡੇ ਮੀਲ ਵਰਕਰ ਆਦਿ ਯੂਨੀਅਨਾਂ ਦੇ ਸਮੂਹ ਅਹੁਦੇਦਾਰਾਂ/ ਮੈਂਬਰਾਂ ਉੁੱਤੇ ਸ਼ਾਂਤਮਈ ਰੈਲੀ ਕਰਦਿਆਂ ਤੇ ਪਾਣੀ ਦੀਆਂ ਬੁੁਛਾਂੜਾਂ ਮਾਰਨ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਘੋਰ ਨਿਖੇਧੀ ਕੀਤੀ | ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਾਇਜ਼ ਅਤੇ ਹੱਕੀ ਮੰਗਾਂ ਜਿਵੇਂ ਕਿ ਪੈਡਿੰਗ ਡੀ. ਏ. ਦੀਆਂ ਪੰਜ ਕਿਸ਼ਤਾਂ, 2.59 ਫੈਕਟਰ ਅਤੇ ਡੀ. ਏ. ਦਾ 2016 ਤੋਂ ਬਕਾਇਆ ਤੁੁਰੰਤ ਜਾਰੀ ਕੀਤਾ ਜਾਵੇ | ਇਸ ਮੀਟਿੰਗ ਵਿਚ ਨਸੀਬ ਚੰਦ ਇੰਸਪੈਕਟਰ, ਰਾਮ ਮੂਰਤੀ ਐਸ.ਐਸ, ਰਜਿੰਦਰ ਸਿੰਘ ਰਾਣਾ, ਅਵਤਾਰ ਸਿੰਘ ਗਿੱਲ, ਖੁਸ਼ਵੰਤ ਸਿੰਘ, ਹਰਨਾਮ ਦਾਸ ਅਤੇ ਹੁਕਮ ਸਿੰਘ ਤਿੰਨੋਂ ਸਬ ਇੰਸਪੈਕਟਰ, ਸੰਤੋਖ ਸਿੰਘ ਵੀਰਾ, ਅਮਰੀਕ ਸਿੰਘ ਇਲੈਕਟ੍ਰੀਸ਼ੀਅਨ, ਮੋਹਨ ਸਿੰਘ ਡਰਾਇਵਰ, ਤਰਸੇਮ ਲਾਲ ਰੈਂਸਰੀ, ਉਕਾਂਰ ਚੰਦ ਯਾਰਤ ਮਾਸਟਰ, ਰਾਮ ਕਿਸ਼ਨ ਅਤੇ ਨਰਿੰਦਰ ਕੁਮਾਰ ਮਕੈਨਿਕ, ਹੁਸਨ ਲਾਲ ਅਤੇ ਗਰੀਬ ਦਾਸ ਇੰਸਪੈਕਟਰ, ਸਵਰਨ ਲਾਲ ਅਪਹੋਸਟਰ, ਗੁਰਚਰਨ ਸਿੰਘ ਸਟੋਰ ਅਟੈਂਡੈਂਟ, ਅਵਤਾਰ ਸਿੰਘ, ਤਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਡਰਾਇਵਰ, ਜੈ ਰਾਮ ਭਾਟੀਆ, ਅਮਰੀਕ ਸਿੰਘ ਐਸ. ਓ, ਪਰਮਜੀਤ ਸਿੰਘ ਸੈਣੀ, ਅਜਮੇਰ ਸਿੰਘ ਸੇਵਾਦਾਰ, ਅਸ਼ੋਕ ਕੁਮਾਰ ਇੰਸਪੈਕਟਰ, ਪਵਨ ਕੁਮਾਰ ਡੀ.ਪੀ.ਏ, ਯੋਗੇਸ਼ ਚੰਦ ਕਲਰਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਬਜਟ ਦਿਸ਼ਾਹੀਣ ਤੇ ਨਿਰਾਸ਼ਾਜਨਕ-ਭੁੱਲਰ <br/> ਅਗਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ <br/>
Ad Position 24