30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਦੋ ਰੋਜ਼ਾ ਤੀਸਰੀ ਨੈਸ਼ਨਲ ਕਾਨਫ਼ਰੰਸ 12 ਤੋਂ

Ad Position 21
No active advertisement
ਅਜੀਤ ਡੈਸਕ 10-03-2026
ਪੁਰਖਾਲੀ, 9 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼, ਭੱਦਲ ਵਲੋਂ 12 ਅਤੇ 13 ਮਾਰਚ 2026 ਨੂੰ 'ਆਰਟੀਫਿਸ਼ਲ ਇੰਟੈਲੀਜੈਂਸ ਇਨ ਹੈਲਥਕੇਅਰ' ਵਿਸ਼ੇ 'ਤੇ ਦੋ ਦਿਨਾਂ ਰਾਸ਼ਟਰੀ ਕਾਨਫ਼ਰੰਸ ਆਈ.ਪੀ.ਐੱਸ .ਐਨ.ਏ.ਸੀ.-3 ਕਰਵਾਈ ਜਾ ਰਹੀ ਹੈ | ਡਾ. ਪ੍ਰੀਤ ਕੰਵਲ ਕੌਰ, ਪਿ੍ੰਸੀਪਲ ਫਾਰਮੇਸੀ ਅਤੇ ਡਾ. ਤਰਨਜੀਤ ਕੌਰ, ਡੀਨ ਰਿਸਰਚ ਦੀ ਅਗਵਾਈ ਹੇਠ ਹੋ ਰਹੀ ਕਾਨਫ਼ਰੰਸ ਦਾ ਮੁੱਖ ਉਦੇਸ਼ ਦੇਸ਼ ਭਰ ਦੇ ਅਕਾਦਮਿਕ ਵਿਦਵਾਨਾਂ, ਖੋਜਕਾਰਾਂ ਅਤੇ ਵਿਦਿਆਰਥੀਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ ਹੈ, ਤਾਂ ਜੋ ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲ ਸਾਇੰਸਿਜ਼ ਦੇ ਖੇਤਰ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਧ ਰਹੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ | ਇਸ ਦੌਰਾਨ ਮੈਡੀਕਲ ਰਿਸਰਚ, ਡਰੱਗ ਡਿਸਕਵਰੀ, ਡਾਇਗਨੋਸਟਿਕਸ ਅਤੇ ਪੇਸ਼ੈਂਟ ਕੇਅਰ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਭੂਮਿਕਾ 'ਤੇ ਵੀ ਚਰਚਾ ਕੀਤੀ ਜਾਵੇਗੀ | ਇਸ ਕਾਨਫ਼ਰੰਸ ਵਿਚ ਮੁੱਖ ਮਹਿਮਾਨ ਵਜੋਂ ਡਾ. ਅਨਿਲ ਕੁਮਾਰ, ਚੇਅਰਮੈਨ ਅਤੇ ਪ੍ਰੋਫੈਸਰ ਯੂ.ਆਈ.ਪੀ.ਐੱਸ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸ਼ਿਰਕਤ ਕਰਨਗੇ | ਇਸ ਤੋਂ ਇਲਾਵਾ ਦੇਸ਼ ਦੀਆਂ ਮਸ਼ਹੂਰ ਸੰਸਥਾਵਾਂ ਤੋਂ ਆਏ ਪ੍ਰਸਿੱਧ ਵਿਦਵਾਨ ਜਿਵੇਂ ਕਿ ਪ੍ਰੋ. ਵੀ. ਕੇ. ਕਪੂਰ, ਸਾਬਕਾ ਡੀਨ ਅਤੇ ਚੇਅਰਮੈਨ, ਯੂ.ਆਈ.ਪੀ.ਐੱਸ., ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸ਼੍ਰੈ ਪਾਠਕ, ਫੈਕਲਟੀ ਇੰਚਾਰਜ ਕਮ ਡਾਇਰੈਕਟਰ, ਟੀ.ਬੀ.ਆਈ.ਐਫ., ਆਈ.ਆਈ.ਟੀ. ਰੋਪੜ, ਡਾ. ਸਿਮਰਨਜੀਤ ਸਿੰਘ, ਐੱਸੋਸੀਏਟ ਪ੍ਰੋਫੈਸਰ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਡਾ. ਬੀ.ਪੀ.ਐੱਸ. ਪਰਮਾਰ, ਲੈਪਰੋਸਕੋਪਿਕ ਅਤੇ ਬੈਰੀਐਟਿ੍ਕ ਸਰਜਨ ਕਮ ਮੈਡੀਕਲ ਡਾਇਰੈਕਟਰ, ਪਰਮਾਰ ਹਸਪਤਾਲ ਰੋਪੜ, ਡਾ. ਅਮਿਤਾ ਸਰਵਾਲ, ਐੱਸੋਸੀਏਟ ਪ੍ਰੋਫੈਸਰ, ਯੂ.ਆਈ.ਪੀ.ਐੱਸ., ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਗੀਤਾ ਅਗਰਵਾਲ ਪ੍ਰੋਫੈਸਰ ਦਿੱਲੀ ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਰਿਸਰਚ ਯੂਨੀਵਰਸਿਟੀ ਨਵੀਂ ਦਿੱਲੀ, ਡਾ. ਸਾਹਿਲ ਕੁਮਾਰ, ਸਹਾਇਕ ਪ੍ਰੋਫੈਸਰ, ਡਿਪਸਾਰ ਨਵੀਂ ਦਿੱਲੀ, ਰਿਤਿਕਾ ਮਹਾਜਨ, ਮੈਨੇਜਰ, ਟੀ.ਬੀ.ਆਈ.ਐਫ., ਆਈ.ਆਈ.ਟੀ. ਰੋਪੜ ਅਤੇ ਡਾ. ਰਿਸ਼ੇਮਜੀਤ ਕੌਰ, ਸੀਨੀਅਰ ਪਿ੍ੰਸੀਪਲ
Ad Position 22
No active advertisement
ਪਿਛਲੀ ਖ਼ਬਰ ਯੁਵਕ ਕਲੱਬ ਪਾਲਿਸੀ ਤਹਿਤ ਯੂਥ ਕਲੱਬਾਂ ਦੀ ਹੋਵੇਗੀ ਸਮੀਖਿਆ ਅਗਲੀ ਖ਼ਬਰ ਦੋ ਗੁੱਟਾਂ ਵਿਚਕਾਰ ਝੜਪ ਦੌਰਾਨ ਸੇਵਾ-ਮੁਕਤ ਕਰਨਲ ਸਮੇਤ 3 ਜ਼ਖ਼ਮੀ <br/>
Ad Position 24