15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਰਕਾਰੀ ਸ਼ਿਵਾਲਿਕ ਕਾਲਜ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ

Ad Position 21
No active advertisement
ਅਜੀਤ ਡੈਸਕ 11-03-2026
ਨੰਗਲ, 10 ਮਾਰਚ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪਿ੍ੰਸੀਪਲ ਸੀਮਾ ਸੈਣੀ ਦੀ ਅਗਵਾਈ ਅਧੀਨ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਕਾਲਜ ਦੀ ਐਨ. ਸੀ. ਸੀ. ਯੂਨਿਟ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ | ਜਿਸ ਦਾ ਮੁੱਖ ਵਿਸ਼ਾ Tਸਕਿੱਲ ਡਿਵੈਲਪਮੈਂਟ ਵਿਚ ਔਰਤਾਂ ਦੀ ਭੂਮਿਕਾU ਸੀ | ਜਿਸ ਦੇ ਮੁੱਖ ਬੁਲਾਰੇ ਰਿਟਾਇਰਡ ਐਸੋਸੀਏਟ ਪ੍ਰੋਫ਼ੈਸਰ ਡਾ ਗੁਰਜੀਤ ਸਿੰਘ ਚੱਠਾ ਅਤੇ ਡਾ ਹਰਮੀਤ ਕੌਰ ਚੱਠਾ ਸਨ | ਮੰਚ ਦਾ ਸੰਚਾਲਨ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ ਨੇ ਕੀਤਾ | ਇਸ ਸਮਾਗਮ ਵਿਚ ਕਾਲਜ ਦੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨੂੰ ਮਹਿਲਾ ਸ਼ਕਤੀਕਰਨ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਅਜੋਕੀ ਅÏਰਤ ਦੁਨੀਆ ਦੇ ਹਰ ਖੇਤਰ ਵਿਚ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੀ ਹੈ | ਇਸ ਮੌਕੇ ਹਰਮੀਤ ਕੌਰ ਚੱਠਾ ਨੇ ਵਿਦਿਆਰਥੀਆਂ ਨੂੰ ਆਤਮ ਨਿਰਭਰ ਹੋਣ ਲਈ ਵੱਖ ਸਕਿੱਲਜ਼ 'ਚ ਮੁਹਾਰਤ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮਾਗਮ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਕਾਲਜ ਵਲੋਂ 25 ਲੜਕੀਆਂ ਦਾ ਇੱਕ ਗਰੁੱਪ ਬਣਾਇਆ ਗਿਆ, ਜਿਸ ਦਾ ਨਾਮ ਸੈੱਲਫ਼ ਹੈਲਪ ਰੱਖਿਆ ਗਿਆ | ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਡਾ. ਗੁਰਜੀਤ ਸਿੰਘ ਚੱਠਾ ਦੀ ਸਪੁੱਤਰੀ ਸ੍ਰੀਮਤੀ ਪਾਰੁਲ ਦੁਆਰਾ ਹੈਂਡ ਕਰਾਫ਼ਟ, ਹੈਂਡ ਬੈਗ ਦਿੱਤੇ ਗਏ | ਇਸ ਮੌਕੇ ਸੀਨੀਅਰ ਪ੍ਰੋਫ਼ੈਸਰ ਗੁਰਮੀਤ ਕੌਰ, ਡਾ ਨਿਸ਼ਾਂਤ ਕੁਮਾਰ ਗੋਇਲ, ਵਿਭਾਗ ਤੋਂ ਡਾ ਦਲਜੀਤ ਕੌਰ, ਪ੍ਰੋਫ਼ੈਸਰ ਤੇਜਿੰਦਰ ਕੌਰ, ਡਾ ਕਮਲੇਸ਼ ਕੁਮਾਰੀ, ਡਾ ਕੁਸਮ ਬਿੱਡਲਾ, ਐੱਨ. ਸੀ. ਸੀ. ਕੈਡਿਟਸ ਅਤੇ | ਡਾ. ਕਮਲ ਕੁਮਾਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਬਿਭੋਰ ਸਾਹਿਬ ਵਿਖੇ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਏ ਜ਼ੋਨਲ ਕੁਇਜ਼ ਮੁਕਾਬਲੇ
Ad Position 24