ਨੰਗਲ, 10 ਮਾਰਚ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਭੋਰ ਸਾਹਿਬ ਵਿਖੇ ਡਿਜੀਟਲ ਕ੍ਰਾਂਤੀ ਸਕੀਮ ਤਹਿਤ ਸਕੂਲ ਲੈਵਲ 'ਤੇ ਕੰਪਿਊਟਰ ਅਤੇ ਆਈ.ਐਫ.ਪੀ. ਪੈਨਲ ਦੀ ਇੰਸਟਾਲੇਸ਼ਨ ਸੈਰੇਮਨੀ ਪਿ੍ੰਸੀਪਲ ਬਲਜੀਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ | ਇਹ ਉਪਰਾਲਾ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਡਿਜੀਟਲ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹੈ | ਸਮਾਗਮ ਦੌਰਾਨ ਸਕੂਲ ਵਿਚ ਲੱਗੇ ਨਵੇਂ ਡਿਜੀਟਲ ਸਾਧਨਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਹੋਰ ਵੀ ਦਿਲਚਸਪ ਅਤੇ ਤਕਨੀਕੀ ਬਣੇਗੀ | ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਸਦਕਾ ਸਰਕਾਰੀ ਸਕੂਲਾਂ ਵਿਚ ਆਧੁਨਿਕ ਡਿਜੀਟਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਰਾਹੀਂ ਗੁਣਵੱਤਾ ਵਾਲੀ ਸਿੱਖਿਆ ਮਿਲ ਰਹੀ ਹੈ | ਇਸ ਸਮਾਗਮ ਵਿਚ ਪੰਚਾਇਤ ਮੈਂਬਰ ਸਾਹਿਬਾਨ, ਐਸ. ਐਮ. ਸੀ. ਮੈਂਬਰ, ਪੇਰੈਂਟਸ ਅਤੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਨੇ ਭਰਮੀ ਸ਼ਮੂਲੀਅਤ ਕੀਤੀ | ਇਸ ਮੌਕੇ ਰਾਜਵਿੰਦਰ ਕੌਰ, ਸ਼ੇਰ ਸਿੰਘ, ਦੀਪਕ ਸ਼ਰਮਾ, ਰਮਨ ਕੁਮਾਰ, ਸਰਿਤਾ, ਦਿਨੇਸ਼ ਕੁਮਾਰ, ਨਿਰਮਲਾ ਦੇਵੀ, ਅਸ਼ਨੀ ਕੁਮਾਰ, ਅਜ਼ਾਦ, ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਰਮਨ ਪੰਡੋਰਾ, ਧਰਮਪਾਲ ਬੰਗਾ, ਰੀਨਾ ਅਰੋੜਾ, ਨਿਸ਼ਾ ਰਾਣਾ, ਸ਼ੇਖਰ, ਇਕਬਾਲ ਸਿੰਘ, ਕਿ੍ਸ਼ਨਪਾਲ, ਰਾਜਕੁਮਾਰ, ਜੀਵਨ ਸਿੰਘ, ਅਨੁਬਾਲਾ, ਅਨੀਤਾ ਬਾਲੀ, ਬਖਸ਼ੀਸ਼ ਕੌਰ ਅਤੇ ਚਰਨਜੀਤ ਆਦਿ ਹਾਜ਼ਰ ਸਨ |