22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕੈਨੇਡਾ 'ਚ ਅਫ਼ਸਰ ਬਣੀ ਮਕੜੋਨਾਂ ਕਲਾਂ ਦੀ ਬੇਟੀ ਦਾ ਪਿੰਡ ਵਾਸੀਆਂ ਵਲੋਂ ਸਨਮਾਨ <br/>

Ad Position 21
No active advertisement
ਪਿੰਡ ਮਕੜੌਨਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਕੈਨੇਡਾ 'ਚ ਇੰਟੈਲੀਜੈਂਸ ਅਫ਼ਸਰ ਬਣੀ ਅਮਰਪ੍ਰੀਤ ਕੌਰ ਦਾ ਸਨਮਾਨ ਕਰਦੇ ਰਿਟਾ: ਸਿੱਖਿਆ ਅਧਿਕਾਰੀ ਭਾਗ ਸਿੰਘ ਮਕੜੋਨਾ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 12-03-2026
ਸ੍ਰੀ ਚਮਕੌਰ ਸਾਹਿਬ, 11 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਕੜੌਨਾ ਕਲਾਂ ਦੇ ਭਗਤ ਪਰਿਵਾਰ ਦੀ ਪੋਤਰੀ ਅਮਰਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਜੋ ਕੈਨੇਡਾ ਵਿਖੇ ਨੇਵੀ ਦੇ ਇੰਟੈਲੀਜੈਂਸ ਵਿਚ ਅਫ਼ਸਰ ਨਿਯੁਕਤ ਹੋਈ ਦੇ ਪਿੰਡ ਪੁੱਜਣ 'ਤੇ ਗੁਰਦੁਆਰਾ ਸਾਹਿਬ ਵਿਖੇ ਰਿਟਾ: ਸਿੱਖਿਆ ਅਧਿਕਾਰੀ ਭਾਗ ਸਿੰਘ ਮਕੜੋਨਾ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ | ਰਿਟਾ: ਸਿੱਖਿਆ ਅਧਿਕਾਰੀ ਭਾਗ ਸਿੰਘ ਨੇ ਦੱਸਿਆ ਕਿ ਅਮਰਪ੍ਰੀਤ ਕੌਰ ਆਪਣੇ ਪਰਿਵਾਰ ਸਮੇਤ ਇੱਥੋਂ ਦੇ ਗੁਰਦੁਆਰਾ ਸ਼ਹੀਦ ਬਾਬਾ ਬਲਾਕਾ ਸਿੰਘ ਵਿਖੇ ਇਸ ਨਿਯੁਕਤੀ ਸੰਬੰਧੀ ਸ਼ੁਕਰਾਨੇ ਵਜੋਂ ਪੁੱਜੀ ਹੋਈ ਸੀ | ਇਸ ਮੌਕੇ ਪਿੰਡ ਵਾਸੀਆਂ ਇਕੱਤਰ ਹੋ ਕੇ ਬੇਟੀ ਅਮਰਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ | ਭਾਗ ਸਿੰਘ ਮਕੜੋਨਾ ਨੇ ਕਿਹਾ ਕਿ ਬੇਟੀ ਅਮਰਪ੍ਰੀਤ ਕੌਰ ਨੇ ਵਿਦੇਸ਼ ਵਿਚ ਪਿੰਡ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ, ਜਿਸ 'ਤੇ ਸਮੁੱਚੇ ਪਿੰਡ ਵਾਸੀਆਂ ਨੂੰ ਮਾਣ ਹੈ | ਦੱਸਣਯੋਗ ਹੈ ਕਿ ਉਕਤ ਬੇਟੀ ਅਮਰਪ੍ਰੀਤ ਕੌਰ ਪਿੰਡ ਦੇ ਸਾਬਕਾ ਪੰਚ ਮੇਜਰ ਸਿੰਘ ਅਤੇ ਵੇਰਕਾ ਦੇ ਇੰਸਪੈਕਟਰ ਹਰਮਨਜੀਤ ਸਿੰਘ ਦੀ ਭਤੀਜੀ ਹੈ | ਇਸ ਮੌਕੇ ਇਨ੍ਹਾਂ ਸਮੇਤ ਹੋਰ ਰਿਸ਼ਤੇਦਾਰ ਤੇ ਪਿੰਡ ਵਾਸੀ ਵੀ ਮੌਜੂਦ ਸਨ | ਇਸ ਮੌਕੇ ਅਮਰਪ੍ਰੀਤ ਕੌਰ ਨੇ ਪਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਬਲਾਕਾ ਸਿੰਘ ਲਈ 51 ਹਜਾਰ ਰੁਪਏ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਪਰਉਪਕਾਰੀ ਦਰਬਾਰ ਲਈ 21 ਹਜ਼ਾਰ ਰੁਪਏ ਦਾ ਸਾਮਾਨ ਭੇਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਿਆਤ ਬਾਹਰਾ ਯੂਨੀਵਰਸਿਟੀ 'ਚ 'ਨਾਰੀ ਸ਼ਕਤੀ ਸਨਮਾਨ' ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਰਾਜ ਸਭਾ 'ਚ ਸੰਤ ਸੀਚੇਵਾਲ ਨੇ ਉਠਾਇਆ ਮਨੁੱਖੀ ਪੱਖ ਨਾਲ ਜੁੜਿਆ ਸੰਵੇਦਨਸ਼ੀਲ ਮੁੱਦਾ <br/>
Ad Position 24