07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅੰਤਰਰਾਸ਼ਟਰੀ ਜਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਮੋਰਿੰਡਾ, 28 ਮਾਰਚ (ਪਿ੍ਤਪਾਲ ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ (ਰਜਿ:) ਮੋਰਿੰਡਾ ਵਲੋਂ, ਖ਼ਾਲਸਾ ਗਰਲਜ ਕਾਲਜ ਮੋਰਿੰਡਾ ਵਿਖੇ ਅੰਤਰ-ਰਾਸ਼ਟਰੀ ਜਲ ਦਿਵਸ ਮਨਾਇਆ ਗਿਆ | ਇਸ ਸੰਬੰਧੀ ਜਗਦੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਕਿਹਾ ਕਿ ਯੂ.ਐਨ.ਓ. ਦੇ ਨਿਰਦੇਸ਼ਾਂ ਅਨੁਸਾਰ 1999 ਤੋਂ ਤਕਰੀਬਨ ਸਾਰੇ ਦੇਸ਼ਾਂ ਵਿਚ 22 ਮਾਰਚ ਦੇ ਦਿਨ ਨੂੰ ਅੰਤਰ-ਰਾਸ਼ਟਰੀ ਜਲ ਦਿਵਸ ਵੱਜੋਂ ਮਨਾਇਆ ਜਾਂਦਾ ਹੈ | ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਪੀਣ-ਯੋਗ ਪਾਣੀ ਦੀ ਗੁਣਵੱਤਾ, ਵਰਤੋਂ ਅਤੇ ਪ੍ਰਬੰਧਨ ਦਾ ਸਥਿਤੀ ਨੂੰ ਬਰਕਰਾਰ ਰੱਖਿਆ ਜਾਣਾ ਹੈ, ਕਿਉਂਕਿ ਕਿ ਲਗਭਗ ਇੱਕ ਤਿਹਾਈ ਦੁਨੀਆਂ ਦੇ ਨਾਗਰਿਕਾਂ ਨੂੰ ਪੀਣ-ਯੋਗ ਪਾਣੀ ਪ੍ਰਾਪਤ ਕਰਨ ਲਈ ਮੁਸਕਲ ਪੇਸ਼ ਆਉਂਦੀ ਹੈ | ਇਸ ਤੋਂ ਬਿਨਾਂ ਵਰਤੋਂ ਯੋਗ ਪਾਣੀ ਦੇ ਸ੍ਰੋਤ ਸੀਮਤ ਹੀ ਹਨ | ਮਨੁੱਖੀ ਜੀਵਨ ਲਈ ਸੈਨੀਟੇਸ਼ਨ ਅਤੇ ਸਰੀਰਿਕ ਗਤੀਵਿਧੀਆਂ, ਖੇਤੀਬਾੜੀ ਅਤੇ ਉਦਯੋਗਿਕ ਉਤਪਾਦਨ ਵਿਚ ਸਾਫ਼ ਸੁਥਰੇ ਪਾਣੀ ਦੀ ਹਮੇਸ਼ਾ ਲੋੜ ਬਣੀ ਰਹਿੰਦੀ ਹੈ | ਇਸ ਲਈ ਪੀਣ-ਯੋਗ ਪਾਣੀ ਦੀ ਗੁਣਵੱਤਾ ਨੂੰ ਕਾਇਮ ਰੱਖਣਾ, ਆਪਣੀ ਸਾਰਿਆਂ ਦੀ ਜਿੰਮੇਵਾਰੀ ਬਣ ਜਾਂਦੀ ਹੈ | ਇਸ ਮੌਕੇ ਕੌਂਸਲ ਦੇ ਜਿਹੜੇ ਮੈਂਬਰਾਂ ਦਾ ਜਨਮ ਦਿਨ ਮਾਰਚ ਮਹੀਨੇ ਵਿਚ ਆਉਂਦਾ ਹੈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉੱਘੇ ਸਮਾਜ ਸੇਵੀ ਗਿਆਨ ਸਿੰਘ ਟੱਪਰੀਆਂ, ਅਮਰ ਸਿੰਘ (ਐਨ.ਆਰ.ਆਈ.) ਅਤੇ ਪ੍ਰੋਫੈਸਰ ਰਮੇਸ਼ ਚੰਦਰ ਢੰਡ ਸ੍ਰੀ ਚਮਕੌਰ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੋਕੇ ਗੁਰਦੇਵ ਸਿੰਘ ਤੂਰ, ਚਰਨਜੀਤ ਸਿੰਘ ਕਲਸੀ, ਪ੍ਰਮਾਤਮਾ ਸਿੰਘ ਢੀਂਡਸਾ, ਹਰਵਿੰਦਰ ਸਿੰਘ ਸਿੱਧੂ, ਹਰਮੀਤ ਸਿੰਘ ਪਨੈਚਾਂ, ਮਾਸਟਰ ਹਾਕਮ ਸਿੰਘ ਅਤੇ ਸ਼ੇਰ ਸਿੰਘ ਸੰਧੂ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ ਵਲੋਂ ਐਲਾਨੇ ਸਾਲਾਨਾ ਨਤੀਜੇ <br/> ਅਗਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੇ ਸੰਗਤਾਂ ਦੀ ਸੁਰੱਖਿਆ ਲਈ ਦੁਕਾਨਦਾਰ ਰਾਜ ਮਾਰਗ ਤੋਂ ਦੂਰ ਦੁਕਾਨਾਂ ਲਗਾਉਣ-ਚੁਸ਼ਮਾ ਪ੍ਰਬ...
Ad Position 24