20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ ਚੋਣ <br/>

Ad Position 21
No active advertisement
ਲਗਾਤਾਰ ਤੀਜੀ ਵਾਰ ਪ੍ਰਧਾਨ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਚੁਣੇ ਗਏ ਕਲਸੀ, ਸੈਣੀ ਤੇ ਕਾਲੜਾ | (ਸੱਜੇ) ਇਜਲਾਸ ਵਿਚ ਸ਼ਾਮਿਲ ਵੱਡੀ ਗਿਣਤੀ ਡੈਲੀਗੇਟ | <br/> 04-04-2026
ਰੂਪਨਗਰ, 3 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਸੁਬਾਈ ਡੈਲੀਗੇਟ ਇਜਲਾਸ ਦੌਰਾਨ ਡਾ. ਐਨ.ਕੇ. ਕਲਸੀ ਨੂੰ ਪ੍ਰਧਾਨ, ਬੀ.ਐਸ. ਸੈਣੀ ਨੂੰ ਜਨਰਲ ਸਕੱਤਰ ਅਤੇ ਰਾਮ ਸਿੰਘ ਕਾਲੜਾ ਨੂੰ ਵਿੱਤ ਸਕੱਤਰ ਵਜੋਂ ਲਗਾਤਾਰ ਤੀਜੀ ਵਾਰ ਸਰਬਸੰਮਤੀ ਨਾਲ ਚੁਣ ਲਿਆ ਗਿਆ | ਇਜਲਾਸ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਆਯੋਜਿਤ ਹੋਇਆ, ਜਿਸ ਵਿਚ ਜਗਦੀਸ਼ ਚੰਦਰ ਸ਼ਰਮਾ, ਦੇਵੀ ਸਹਾਏ ਟੰਡਨ, ਜਸਵੰਤ ਸਿੰਘ ਕਲਸੀ, ਸੁਰਿੰਦਰ ਸਿੰਘ ਸੋਇਤਾ, ਜੋਗਿੰਦਰ ਸਿੰਘ, ਮੇਜਰ ਸਿੰਘ, ਦਲਜੀਤ ਸਿੰਘ ਭੁੱਲਰ, ਅਮਰ ਸਿੰਘ ਧਾਲੀਵਾਲ, ਪ੍ਰਮਜੀਤ ਸਿੰਘ ਮੱਗੋ ਅਤੇ ਗੁਰਮੇਲ ਸਿੰਘ ਜੌਹਲ ਆਦਿ ਹਾਜ਼ਰ ਸਨ | ਇਜਲਾਸ ਦੌਰਾਨ ਜਨਰਲ ਸਕੱਤਰ ਬੀ.ਐਸ. ਸੈਣੀ ਵਲੋਂ 1 ਅਪ੍ਰੈਲ 2024 ਤੋਂ 30 ਮਾਰਚ 2026 ਤੱਕ ਦੀ ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ, ਜਦਕਿ ਵਿੱਤ ਸਕੱਤਰ ਰਾਮ ਸਿੰਘ ਕਾਲੜਾ ਨੇ ਆਮਦਨ ਤੇ ਖ਼ਰਚੇ ਦਾ ਵਿਸਥਾਰਿਤ ਲੇਖਾ-ਜੋਖਾ ਪੇਸ਼ ਕੀਤਾ | ਦੋਵੇਂ ਰਿਪੋਰਟਾਂ 'ਤੇ ਵਿਚਾਰ-ਵਟਾਂਦਰੇ ਦੌਰਾਨ 25 ਸਾਥੀਆਂ ਨੇ ਆਪਣੇ ਵਿਚਾਰ ਰੱਖੇ ਅਤੇ ਹਾਊਸ ਵਲੋਂ ਇਹਨਾਂ ਨੂੰ ਸਰਬਸੰਮਤੀ ਨਾਲ ਮਨਜ਼ੂਰ ਕਰ ਲਿਆ ਗਿਆ | ਇਸ ਉਪਰੰਤ ਡਾ. ਐਨ.ਕੇ. ਕਲਸੀ ਨੇ ਗਵਰਨਿੰਗ ਬਾਡੀ ਅਤੇ ਕਾਰਜਕਾਰੀ ਕਮੇਟੀ ਸਮੇਤ ਸਾਰੀਆਂ ਕਮੇਟੀਆਂ ਭੰਗ ਕਰਨ ਦਾ ਐਲਾਨ ਕੀਤਾ | ਨਵੀਂ ਚੋਣ ਪ੍ਰਕਿਰਿਆ ਲਈ ਖ਼ਜ਼ਾਨਾ ਚੰਦ ਅਹਿਮਦਗੜ੍ਹ, ਸੁਸ਼ੀਲ ਕੁਮਾਰ ਲੁਧਿਆਣਾ, ਪਰਮਜੀਤ ਸਿੰਘ ਸੋਢੀ ਨਾਭਾ, ਜੱਸਾ ਸਿੰਘ ਕੱਦਗਿਲ ਅਤੇ ਰਾਮ ਸਰੂਪ ਢੈਪਈ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ | ਚੋਣ ਦੌਰਾਨ ਤਿੰਨਾਂ ਅਹੁੱਦਿਆਂ ਲਈ ਇਕ-ਇਕ ਨਾਮ ਹੀ ਸਾਹਮਣੇ ਆਉਣ ਕਰਕੇ ਅਬਜ਼ਰਵਰਾਂ ਵਲੋਂ ਤਿੰਨਾਂ ਉਮੀਦਵਾਰਾਂ ਨੂੰ ਸਰਬਸੰਮਤੀ ਨਾਲ ਚੁਣੇ ਜਾਣ ਦਾ ਐਲਾਨ ਕੀਤਾ ਗਿਆ | ਹੋਰ ਅਹੁੱਦੇਦਾਰਾਂ ਅਤੇ ਕਾਰਜਕਾਰੀ ਕਮੇਟੀ ਦੀ ਚੋਣ ਲਈ ਅਧਿਕਾਰ ਨਵੇਂ ਚੁਣੇ ਗਏ ਅਹੁੱਦੇਦਾਰਾਂ ਨੂੰ ਸੌਂਪ ਦਿੱਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਬਰਦਾਰ ਵਿਖੇ ਲਿੰਕ ਸੜਕ 'ਤੇ ਲੱਗਣ ਵਾਲੀਆਂ ਦੋ ਪੁਲੀਆਂ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਡਾ. ਸੁਭਾਸ਼ ਸ਼ਰਮਾ ਵਲੋਂ ਭਾਜਪਾ ਸਥਾਪਨਾ ਦਿਵਸ ਨੂੰ ਲੈ ਕੇ ਪਿੰਡ ਬੰਦਲੈਹੜੀ 'ਚ ਕੀਤੀ ਵਰਕਰ ਮੀਟਿੰਗ <br/>
Ad Position 24