20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵਿਧਾਇਕ ਚੱਢਾ ਨੇ ਬਰਦਾਰ ਵਿਖੇ ਲਿੰਕ ਸੜਕ 'ਤੇ ਲੱਗਣ ਵਾਲੀਆਂ ਦੋ ਪੁਲੀਆਂ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ <br/>

Ad Position 21
No active advertisement
ਅਜੀਤ ਡੈਸਕ 04-04-2026
ਪੁਰਖਾਲੀ, 3 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਬਰਦਾਰ ਤੋਂ ਤੇਲੀਆਂ ਲਿੰਕ ਸੜਕ 'ਤੇ ਬਣਾਈਆਂ ਜਾ ਰਹੀਆਂ ਦੋ ਪੁਲੀਆਂ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਲਗਪਗ 1.1 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੁਲੀਆਂ ਤਿਆਰ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਇਹ ਪ੍ਰਾਜੈਕਟ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ | ਇਸ ਮੌਕੇ ਉਨ੍ਹਾਂ ਕਿਹਾ ਕਿ ਬਰਦਾਰ-ਪੁਰਖਾਲੀ-ਰੰਗੀਲਪੁਰ ਸੜਕ ਨੂੰ ਹਿਮਾਚਲ ਪ੍ਰਦੇਸ਼ ਨਾਲ ਮਿਲਾਉਣ ਲਈ ਵੀ ਉਪਰਾਲੇ ਜਾਰੀ ਹਨ | ਉਨ੍ਹਾਂ ਇਸ ਸੰਬੰਧੀ ਗ੍ਰਾਮ ਪੰਚਾਇਤ ਨੂੰ ਵੀ ਕਿਹਾ ਕਿ ਉਹ 1-2 ਦਿਨ 'ਚ ਮਤੇ ਪਾ ਕੇ ਦੇਣ ਤਾਂ ਜੋ ਸੜਕ ਦੇ ਕੰਮ ਨੂੰ ਜਲਦੀ ਮਨਜ਼ੂਰੀ ਦਿਵਾਈ ਜਾ ਸਕੇ | ਇਸ ਮੌਕੇ ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਬਾਕੀ ਸੜਕਾਂ ਦੀ ਵੀ ਜਲਦੀ ਹੀ ਨੁਹਾਰ ਬਦਲੀ ਜਾ ਰਹੀ ਹੈ | ਇਸ ਮੌਕੇ ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਪੰਚਾਇਤ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਮੀਆਂਪੁਰ, ਸੁਰਜੀਤ ਸਿੰਘ ਸਾ ਸਰਪੰਚ ਰਾਮਪੁਰ, ਬਾਊ ਹਰੀਪੁਰ, ਇਕਬਾਲ ਸਿੰਘ, ਕਾਕਾ ਹਰੀਪੁਰ, ਪ੍ਰੇਮ ਸਿੰਘ ਸਾ ਸਰਪੰਚ ਬਰਦਾਰ, ਗੁਰਇਕਬਾਲ ਸਿੰਘ ਬਰਦਾਰ ਵਲੋਂ ਵੀ ਸੰਬੋਧਨ ਕੀਤਾ | ਬਲਾਕ ਪ੍ਰਧਾਨ ਚਰਨ ਸਿੰਘ ਬਰਦਾਰ ਤੇ ਭਾਗ ਸਿੰਘ ਸਰਪੰਚ ਬਰਦਾਰ ਵਲੋਂ ਇਸ ਉਪਰਾਲੇ ਲਈ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਨਰਾਤਾ ਸਿੰਘ ਬਰਦਾਰ, ਅਜੈਬ ਸਿੰਘ ਸਰਪੰਚ ਸਰਾੜੀ, ਮਨਪ੍ਰੀਤ ਸਿੰਘ ਸਰਪੰਚ ਭੱਦਲ, ਜੇ. ਈ. ਬਲਜੀਤ ਸਿੰਘ, ਯੂਥ ਆਗੂ ਗੁਰਸ਼ੇਰ ਸਿੰਘ ਪੰਨੂ, ਮੋਹਨ ਸਿੰਘ ਸਰਪੰਚ ਬੜੀ, ਰਣਜੋਧ ਸਿੰਘ ਸਰਪੰਚ ਰਾਮਪੁਰ, ਸੱਜਣ ਸਿੰਘ ਸਰਪੰਚ ਹਰੀਪੁਰ, ਪਰਮਿੰਦਰ ਸਿੰਘ ਸਰਪੰਚ ਖੇੜੀ, ਬਲਵਿੰਦਰ ਸਿੰਘ ਸਰਪੰਚ ਹਿਰਦਾਪੁਰ, ਤਰਸੇਮ ਸਿੰਘ ਬ੍ਰਾਹਮਣ ਵਾਲਾ, ਸਤਨਾਮ ਸਿੰਘ ਖੇੜੀ,ਕਿ੍ਸ਼ਨ ਸਿੰਘ ਬਿੰਦਰਖ, ਭਾਗ ਸਿੰਘ ਬੜੀ, ਸਮੇਤ ਇਲਾਕੇ ਦੇ ਹੋਰ ਸਰਪੰਚ ਪੰਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੇਲਾ ਜੋਗੀ ਦਾ ਸਾਲਾਨਾ ਧਾਰਮਿਕ ਪ੍ਰੋਗਰਾਮ ਕੱਲ੍ਹ <br/> ਅਗਲੀ ਖ਼ਬਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ ਚੋਣ <br/>
Ad Position 24