ਮੋਰਿੰਡਾ, 4 ਅਪ੍ਰੈਲ (ਤਰਲੋਚਨ ਸਿੰਘ ਕੰਗ)-ਮੋਰਿੰਡਾ ਪੁਲਿਸ ਵਲੋਂ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ | ਇਸ ਸੰਬੰਧੀ ਐਸ. ਐਚ. ਓ. ਮੋਰਿੰਡਾ ਸਦਰ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਪਵਨਦੀਪ ਸਿੰਘ ਵਲੋਂ ਏ. ਐਸ. ਆਈ. ਕਸ਼ਮੀਰ ਸਿੰਘ, ਹੌਲਦਾਰ ਜਗਤਾਰ ਸਿੰਘ, ਸੀਨੀਅਰ ਸਿਪਾਹੀ ਜਸਪਾਲ ਸਿੰਘ ਤੇ ਯਾਦਵਿੰਦਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਸੜਕ ਤੇ ਗਸ਼ਤ ਕੀਤੀ ਜਾ ਰਹੀ ਸੀ | ਪੁਲਿਸ ਪਾਰਟੀ ਨੇ ਪਿੰਡ ਓਇੰਦ ਕੋਲ ਪਿੰਡ ਸਮਾਣਾ ਖੁਰਦ ਵੱਲ ਤੋਂ ਆ ਰਹੇ ਦੋ ਨੌਜਵਾਨਾਂ ਨੂੰ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਲਿਆ | ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਹਰਸ਼ ਸ਼ਰਮਾ ਪੁੱਤਰ ਸ਼ੰਮੀ ਕੁਮਾਰ ਵਾਸੀ ਪਿੰਡ ਕਾਈਨੌਰ ਅਤੇ ਸ਼ੁੱਭਮ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਉੱਚਾ ਪਿੰਡ ਸੰਘੋਲ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |