10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੰਨਤ ਭਾਰਦਵਾਜ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੀ ਰੂਪਨਗਰ ਡਵੀਜ਼ਨ ਦੇ ਪ੍ਰਧਾਨ ਨਿਯੁਕਤ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਡੇਰਾਬੱਸੀ, 4 ਅਪ੍ਰੈਲ (ਗੁਰਮੀਤ ਸਿੰਘ)-ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰਨ ਵਾਲੀ ਪ੍ਰਮੁੱਖ ਸੰਸਥਾ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਵਲੋਂ ਡੇਰਾਬੱਸੀ ਦੇ ਸਮਾਜ ਸੇਵੀ ਸੰਨਤ ਭਾਰਦਵਾਜ ਨੂੰ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ | ਸੰਸਥਾ ਦੇ ਉੱਚ ਅਹੁਦੇਦਾਰਾਂ ਵਲੋਂ ਉਨ੍ਹਾਂ ਨੂੰ ਰੂਪਨਗਰ ਡਵੀਜ਼ਨ (ਸਮਾਜਿਕ ਸੁਰੱਖਿਆ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਦਾ ਮੁੱਖ ਮਕਸਦ ਇਲਾਕੇ 'ਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਅਤੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਲੋਕਾਂ ਦੀ ਮਦਦ ਕਰਨਾ ਹੈ | ਸੰਨਤ ਭਾਰਦਵਾਜ ਨੇ ਆਪਣੀ ਇਸ ਨਿਯੁਕਤੀ ਬਦਲੇ ਸੰਸਥਾ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਸਮਾਜ ਦੇ ਪਛੜੇ ਅਤੇ ਲੋੜਵੰਦ ਵਰਗਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕਰਨਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਮਰਹੂਮ ਨਾਟਕਕਾਰ ਹਰਚਰਨ ਸਿੰਘ ਰੰਗਮੰਚ ਉਤਸਵ ਤਹਿਤ ਦਰਸ਼ਕਾਂ ਨੇ ਨਾਟਕ 'ਮੰਟੋ ਦੇ ਅਫ਼ਸਾਨੇ' ਦੀ ਪੇਸ਼ਕਾਰੀ... ਅਗਲੀ ਖ਼ਬਰ ਧਨੌਨੀ ਸੜਕ 'ਤੇ ਬੀੜ 'ਚ ਲੱਗੀ ਅੱਗ 'ਤੇ ਫਾਇਰ ਬਿ੍ਗੇਡ ਨੇ ਪਾਇਆ ਕਾਬੂ <br/>
Ad Position 24