10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਚੰਡੀਗੜ੍ਹ 'ਚ ਮਰਹੂਮ ਨਾਟਕਕਾਰ ਹਰਚਰਨ ਸਿੰਘ ਰੰਗਮੰਚ ਉਤਸਵ ਤਹਿਤ ਦਰਸ਼ਕਾਂ ਨੇ ਨਾਟਕ 'ਮੰਟੋ ਦੇ ਅਫ਼ਸਾਨੇ' ਦੀ ਪੇਸ਼ਕਾਰੀ ਮਾਣੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਚੰਡੀਗੜ੍ਹ, 4 ਅਪ੍ਰੈਲ (ਅਜਾਇਬ ਸਿੰਘ ਔਜਲਾ)-ਨਾਟਕਕਾਰ ਹਰਚਰਨ ਸਿੰਘ 11 ਰੋਜ਼ਾ ਰੰਗਮੰਚ ਉਤਸਵ ਤਹਿਤ ਕਲਾ ਪਰਿਸ਼ਦ ਪੰਜਾਬ ਚੰਡੀਗੜ੍ਹ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਮਸਤਾਨੇ ਆਰਟਸ ਰਾਮਪੁਰਾ ਫੂਲ ਵਲੋਂ ਨਾਟਕ 'ਮੰਟੋ ਦੇ ਅਫ਼ਸਾਨੇ' ਦੀ ਬਿਹਤਰੀਨ ਪੇਸ਼ਕਾਰੀ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਪੇਸ਼ ਕੀਤੀ ਗਈ | ਮੰਟੋ ਦੀਆਂ ਕਹਾਣੀਆਂ 'ਤੇ ਆਧਾਰਿਤ ਇਸ ਨਾਟਕ ਨੂੰ ਅਕਸ ਮਹਿਰਾਜ ਤੇ ਸੋਨੀ ਢਿੱਲੋਂ ਨੇ ਨਿਰਦੇਸ਼ਿਤ ਕੀਤਾ | ਇਸ ਨਾਟਕ 'ਚ ਵੰਡ ਦੀ ਤ੍ਰਾਸਦੀ ਦੇ ਨਾਲ-ਨਾਲ ਮੰਟੋ ਦੀਆਂ ਉਨ੍ਹਾਂ ਕਹਾਣੀਆਂ ਨੂੰ ਵੀ ਮੰਚ 'ਤੇ ਪੇਸ਼ ਕੀਤਾ, ਜਿਨ੍ਹਾਂ ਕਹਾਣੀਆਂ 'ਤੇ ਉਸ ਸਮੇਂ ਦੀ ਹਕੂਮਤ ਵਲੋਂ ਕੇਸ ਦਰਜ ਕੀਤੇ ਗਏ ਤੇ ਫੇਰ ਮੰਟੋ ਨੂੰ ਬਰੀ ਕੀਤਾ ਜਾਂਦਾ ਰਿਹਾ | ਨਾਟਕ ਦੀ ਪੇਸ਼ਕਾਰੀ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਡਾ. ਯੋਜਨਾ ਰਾਵਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾ. ਰਾਵਤ ਨੇ ਕਿਹਾ ਇਸ ਨਾਟਕ ਦੇ ਮਾਧਿਅਮ ਨਾਲ ਗੱਲ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ ਕੌੜੇ ਅਨੁਭਵ ਹਮੇਸ਼ਾਂ ਤੋਂ ਇਸਤਰੀ ਦੇ ਰਾਹ ਵਿਚ ਮੁਸ਼ਕਿਲ ਬਣਦੇ ਰਹੇ ਨੇ ਪਰ ਇਸਤਰੀ ਨੇ ਇਨ੍ਹਾਂ ਨੂੰ ਬਿਨਾਂ ਪਰਵਾਹ ਕੀਤੇ ਮੰਜ਼ਿਲ ਹਾਸਿਲ ਕੀਤੀ ਹੈ | ਰੰਗਮੰਚ ਉਤਸਵ ਬਾਰੇ ਗੱਲ ਕਰਦਿਆਂ ਸਵਰਨਜੀਤ ਸਿੰਘ ਸਵੀ ਚੇਅਰਮੈਨ ਆਰਟ ਕੌਂਸਲ ਪੰਜਾਬ ਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਵਾਈਸ ਚੇਅਰਮੈਨ ਅਮਿਤ ਗੈਂਗਵਾਨੀ ਕਿਹਾ ਕਿ ਅੱਜ ਦੀ ਪੇਸ਼ਕਾਰੀ ਨੇ ਵੰਡ ਦੇ ਜ਼ਖਮ ਤਾਜ਼ਾ ਕਰ ਦਿੱਤੇ | ਅਕਸ ਰੰਗਮੰਚ ਦੀ ਟੀਮ ਨੇ ਪੰਜਾਬ ਦੇ ਬਹੁਤ ਹੀ ਅਹਿਮ ਵਿਸ਼ਿਆਂ ਨੂੰ ਲੈ ਕੇ ਨੁੱਕੜ ਨਾਟਕ ਦੀ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਤੀ | ਸੰਗੀਤ ਨਾਟਕ ਅਕੈਡਮੀ ਦੇ ਉਪਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਟੀਮ ਨੂੰ ਸਫ਼ਲਤਾ ਪੂਰਵਕ ਮੰਚਨ ਦੀਆਂ ਮੁਬਾਰਕਾਂ ਦਿੰਦੇ ਹੋਏ ਹਾਜ਼ਰ ਦਰਸ਼ਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ <br/> ਅਗਲੀ ਖ਼ਬਰ ਸੰਨਤ ਭਾਰਦਵਾਜ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੀ ਰੂਪਨਗਰ ਡਵੀਜ਼ਨ ਦੇ ਪ੍ਰਧਾਨ ਨਿਯੁਕਤ
Ad Position 24