11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮਾਣਕੂਮਾਜਰਾ ਵਿਖੇ ਛੇਵਾਂ ਮਹਾਂਮਾਈ ਦਾ ਜਾਗਰਣ ਕਰਵਾਇਆ <br/>

Ad Position 21
No active advertisement
ਧਾਰਮਿਕ ਸਮਾਗਮ ਦੌਰਾਨ ਵਿਧਾਇਕ ਚੱਢਾ ਨੂੰ ਸਨਮਾਨਿਤ ਕਰਦੇ ਪ੍ਰਬੰਧਕ ਅਤੇ ਇਕੱਤਰ ਸੰਗਤਾਂ | ਤਸਵੀਰਾਂ : ਢੀਂਡਸਾ <br/> 06-04-2026
ਨੂਰਪੁਰ ਬੇਦੀ, 5 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਜੈ ਮਾਤਾ ਨੈਣਾਂ ਦੇਵੀ ਲੰਗਰ ਕਮੇਟੀ ਵਲੋਂ ਬੱਸ ਸਟੈਂਡ ਮਾਣਕੂਮਾਜਰਾ ਵਿਖੇ ਛੇਵਾਂ ਮਹਾਂਮਾਈ ਦਾ ਜਾਗਰਣ ਸਮੂਹ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਪਵਿੱਤਰ ਜੋਤ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਦੇ ਦਰਬਾਰ ਤੋਂ ਲਿਆਂਦੀ ਗਈ, ਜਿਸ ਨਾਲ ਮਾਹੌਲ ਧਾਰਮਿਕ ਰੰਗ 'ਚ ਰੰਗਿਆ ਹੋਇਆ ਸੀ | ਜਾਗਰਣ ਦੌਰਾਨ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਵਲੋਂ ਸੰਗਤਾਂ ਨੂੰ ਜਾਗਰਣ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਪਿੰਡ ਵਾਸੀਆਂ ਲਈ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਗਈ | ਇਸ ਮੌਕੇ ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਚੌਧਰੀ ਕਮਲ ਚੌਹਾਨ ਟੇਡੇਵਾਲ ਵੀ ਆਪਣੀ ਟੀਮ ਸਮੇਤ ਹਾਜ਼ਰ ਹੋਏ | ਉਨ੍ਹਾਂ ਦੇ ਨਾਲ ਸੁਭਾਸ਼ ਚੌਧਰੀ, ਮਹਿੰਦਰ ਸਿੰਘ ਕੋਹਲੀ ਅਤੇ ਸੋਹਣ ਲਾਲ ਚੇਚੀ ਨੇ ਵੀ ਮਾਤਾ ਦੇ ਚਰਨਾਂ 'ਚ ਨਮਨ ਕੀਤਾ ਅਤੇ ਖੇਤਰ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਚੌਧਰੀ ਕਮਲ ਚੌਹਾਨ ਵਲੋਂ ਜਾਗਰਨ ਕਮੇਟੀ ਨੂੰ 21 ਹਜ਼ਾਰ ਰੁਪਏ ਦੀ ਰਕਮ ਦਾਨ ਵਜੋਂ ਭੇਟ ਕੀਤੀ ਗਈ ਅਤੇ ਸਮੂਹ ਦੁਕਾਨਦਾਰਾਂ ਨੂੰ ਵਧਾਈ ਦਿੱਤੀ ਗਈ | ਜਾਗਰਣ ਦੌਰਾਨ ਮਾਤਾ ਦੇ ਭਜਨਾਂ ਦਾ ਰੰਗ ਜਮਾਉਣ ਲਈ ਨਵਾਂਸ਼ਹਿਰ ਤੋਂ ਗਾਇਕਾ ਮੈਡਮ ਸੁਮਨ ਵਰਮਾ ਵਿਸ਼ੇਸ਼ ਤੌਰ 'ਤੇ ਪਹੁੰਚੀ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸੰਗਤਾਂ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ | ਇਸ ਮੌਕੇ ਸੁਸ਼ੀਲ ਕੁਮਾਰ ਸ਼ਰਮਾ, ਕੁਲਵਿੰਦਰ ਸਿੰਘ ਰਾਜੂ, ਲਾਲਾ ਮੋਹਣ ਲਾਲ, ਕਸ਼ਮੀਰ ਸਿੰਘ, ਸ਼ਿੰਗਾਰਾ ਸਿੰਘ ਰਿਆਤ, ਰੌਣਕੀ ਰਾਮ ਰਿਆਤ, ਡਾ. ਵਿਜੇ ਚੌਧਰੀ, ਡਾ. ਰਮੇਸ਼ ਕੁਮਾਰ ਅਤੇ ਮਹੰਤ ਲੈਲਾ ਸਮੇਤ ਕਈ ਹੋਰ ਪਤਵੰਤੇ ਵਿਅਕਤੀ ਹਾਜ਼ਰ |

Ad Position 22
No active advertisement
ਪਿਛਲੀ ਖ਼ਬਰ ਬੁਲਡੋਜ਼ਰ ਲੈ ਕੇ ਆਉਣ ਵਾਲੇ ਅਫ਼ਸਰਾਂ ਵਿਰੁੱਧ ਪਰਚਾ ਦਰਜ ਹੋਵੇਗਾ- ਡਾਕਟਰ ਗੌਤਮ ਅਗਲੀ ਖ਼ਬਰ ਕੋਤਵਾਲੀ ਸਾਹਿਬ ਵਿਖੇ ਗੁਰਮਤਿ ਸਮਾਗਮ 8 ਨੂੰ
Ad Position 24