11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬੁਲਡੋਜ਼ਰ ਲੈ ਕੇ ਆਉਣ ਵਾਲੇ ਅਫ਼ਸਰਾਂ ਵਿਰੁੱਧ ਪਰਚਾ ਦਰਜ ਹੋਵੇਗਾ- ਡਾਕਟਰ ਗੌਤਮ

Ad Position 21
No active advertisement
ਅਜੀਤ ਡੈਸਕ 06-04-2026
ਨੰਗਲ, 5 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-Tਨੰਗਲ ਦੀ ਜ਼ਮੀਨ ਦਾ ਅਸਲ ਮਾਲਕ ਪੰਜਾਬ ਸਰਕਾਰ ਹੈ ਨਾ ਕਿ ਬੀ.ਬੀ.ਐਮ.ਬੀ., ਮੇਨ ਮਾਰਕੀਟ ਦੀ ਮਾਲਕ ਵੀ ਪੰਜਾਬ ਸਰਕਾਰ ਹੈ, ਇਹ ਵਿਚਾਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਅਤੇ ਚੇਅਰਮੈਨ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੌਤਮ ਨੇ ਇਕ ਪ੍ਰੈੱਸ ਬਿਆਨ ਰਾਹੀਂ ਪ੍ਰਗਟ ਕੀਤੇ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ.ਸਿੰਘ ਤਰਕਹੀਣ ਬਿਆਨ ਦੇ ਕੇ ਲੋਕਾਂ ਨੂੰ ਗੂੰਮਰਾਹ ਕਰ ਰਹੇ ਹਨ | ਲੀਜ਼ ਧਾਰਕਾਂ ਨੂੰ ਲੀਜ਼ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਬੀ.ਬੀ.ਐਮ.ਬੀ. ਕੋਲ ਲੀਜ਼ ਵਸੂਲੀ ਦਾ ਕੋਈ ਅਧਿਕਾਰ ਹੀ ਨਹੀਂ | ਜੇ ਬੀ.ਬੀ.ਐਮ.ਬੀ. ਦਾ ਕੋਈ ਵੀ ਅਫ਼ਸਰ ਮਾਰਕੀਟ ਜਾਂ ਕਿਸੇ ਲੀਜ਼ ਧਾਰਕ ਦੇ ਬੂਹੇ 'ਤੇ ਬੁਲਡੋਜ਼ਰ ਲੈ ਕੇ ਆਇਆ ਤਾਂ ਉਸ ਵਿਰੁੱਧ ਪਰਚਾ ਦਰਜ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਮਾਣਕੂਮਾਜਰਾ ਵਿਖੇ ਛੇਵਾਂ ਮਹਾਂਮਾਈ ਦਾ ਜਾਗਰਣ ਕਰਵਾਇਆ <br/>
Ad Position 24