11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

20 ਲੱਖ ਦੀ ਲਾਗਤ ਨਾਲ ਨੂਰਪੁਰ ਖੁਰਦ ਉੱਪਰਲਾ ਵਿਖੇ ਪੁਲੀ ਬਣਾਉਣ ਦਾ ਕੰਮ ਸ਼ੁਰੂ <br/>

Ad Position 21
No active advertisement
ਨੂਰਪੁਰ ਖੁਰਦ ਵਿਖੇ ਰੈਂਪ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਦਿਨੇਸ਼ ਚੱਢਾ ਦੀ ਟੀਮ ਦੇ ਮੈਂਬਰ | ਤਸਵੀਰ: ਵਿੰਦਰਪਾਲ ਝਾਂਡੀਆਂ | <br/> 06-04-2026
ਨੂਰਪੁਰ ਬੇਦੀ, 5 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਨੂਰਪੁਰ ਖੁਰਦ ਉੱਪਰਲਾ ਦੀ ਸੈਣੀ ਬਸਤੀ ਨੂੰ ਜਾਂਦੀ ਸੜਕ 'ਤੇ ਪੈਂਦੀ ਖੱਡ 'ਚ ਪੁਰਾਣੇ ਰੈਂਪ ਦੀ ਥਾਂ ਹੁਣ ਪੱਕੀ ਪੁਲੀ ਬਣਾਉਣ ਦਾ ਕੰਮ ਪਬਲਿਕ ਵਰਕਸ ਡਿਪਾਰਟਮੈਂਟ ਵਲੋਂ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ | ਇਹ ਰੈਂਪ ਕਰੀਬ 24-25 ਸਾਲ ਪਹਿਲਾਂ ਬਣਾਇਆ ਗਿਆ ਸੀ, ਜੋ ਸਮੇਂ ਦੇ ਨਾਲ ਖ਼ਰਾਬ ਹੋ ਚੁੱਕਾ ਸੀ ਅਤੇ ਆਵਾਜਾਈ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਸੀ | ਇਸ ਵਿਕਾਸ ਕਾਰਜ ਦੀ ਸ਼ੁਰੂਆਤ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਬਿੰਦੀ ਰੂੜੇਵਾਲ ਅਤੇ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਹੁਸਨ ਲਾਲ ਚੌਹਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਕੰਮ ਦੀ ਸ਼ੁਰੂਆਤ ਬਲਾਕ ਸੰਮਤੀ ਮੈਂਬਰ ਵਲੋਂ ਨਾਰੀਅਲ ਭੰਨ ਕੇ ਰਵਾਇਤੀ ਢੰਗ ਨਾਲ ਕੀਤੀ ਗਈ | ਚੌਧਰੀ ਹੁਸਨ ਲਾਲ ਚੌਹਾਨ ਨੇ ਦੱਸਿਆ ਕਿ ਇਸ ਪੁਲੀ ਦੀ ਮੰਗ ਪਿੰਡ ਵਾਸੀਆਂ ਵਲੋਂ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ | ਬਰਸਾਤ ਦੇ ਮੌਸਮ ਦੌਰਾਨ ਖੱਡ 'ਚ ਪਾਣੀ ਭਰ ਜਾਣ ਕਾਰਨ ਪਿੰਡ ਦਾ ਹੋਰ ਇਲਾਕਿਆਂ ਨਾਲ ਸੰਪਰਕ ਟੁੱਟ ਜਾਂਦਾ ਸੀ, ਜਿਸ ਨਾਲ ਲੋਕਾਂ ਨੂੰ ਰੋਜ਼ਾਨਾ ਜੀਵਨ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਦੱਸਿਆ ਕਿ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਇਹ ਮਾਮਲਾ ਵਿਧਾਇਕ ਚੱਢਾ ਦੇ ਧਿਆਨ 'ਚ ਲਿਆਂਦਾ ਗਿਆ, ਜਿਸ 'ਤੇ ਕਾਰਵਾਈ ਕਰਦੇ ਹੋਏ ਸੰਬੰਧਿਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਗਏ ਅਤੇ ਹੁਣ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਸਰਪੰਚ ਜਸਵਿੰਦਰ ਕੌਰ, ਰਕੇਸ਼ ਸੈਣੀ, ਅਰਜਨ ਸਿੰਘ ਪੰਚ, ਗੁਰਪਾਲ ਸਿੰਘ, ਮਨੋਹਰ ਲਾਲ, ਸੁਰਿੰਦਰ ਸਿੰਘ ਸ਼ਿੰਦਾ, ਰਾਮਪਾਲ ਆਦਿ ਹਾਜ਼ਰ ਸਨ | ਪਿੰਡ ਵਾਸੀਆਂ ਨੇ ਇਸ ਵਿਕਾਸ ਕਾਰਜ ਲਈ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਮੀਆਂਪੁਰ ਰੇਲਵੇ ਓਵਰ ਬਰਿੱਜ ਨੂੰ ਮਨਜ਼ੂਰੀ ਲਈ ਵਿਧਾਇਕ ਚੱਢਾ ਅਤੇ ਐਮ. ਪੀ. ਕੰਗ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਨਾਲ ਦੁੱਖ ਦਾ ਪ੍ਰਗਟਾਵਾ <br/>
Ad Position 24