ਬੇਲਾ, 5 ਅਪ੍ਰੈਲ (ਮਨਜੀਤ ਸਿੰਘ ਸੈਣੀ)-ਮਾਤਾ ਨੈਣਾਂ ਦੇਵੀ ਯੰਗ ਕਲੱਬ ਬਹਿਰਾਮਪੁਰ ਬੇਟ ਵਲੋਂ ਨਗਰ ਨਿਵਾਸੀਆਂ, ਐਨ. ਆਰ.ਆਈ. ਭਰਾਵਾਂ, ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 24ਵਾਂ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੰਗ ਕਲੱਬ ਦੇ ਵਾਈਸ ਚੇਅਰਮੈਨ ਗੁਲਸ਼ਨ ਦੀਪ ਸਿੰਘ ਨੇ ਦੱਸਿਆ ਕਿ ਮਾਤਾ ਨੈਣਾਂ ਦੇਵੀ ਯੰਗ ਕਲੱਬ ਵਲੋਂ ਭਗਵਤੀ ਜਾਗਰਣ ਕਰਾਇਆ ਗਿਆ | ਇਸ ਮੌਕੇ ਪਵਿੱਤਰ ਜੋਤ ਮਾਤਾ ਨੈਣਾਂ ਦੇਵੀ ਦੇ ਭਵਨਾਂ ਤੋਂ ਲਿਆਂਦੀ ਗਈ | ਮੰਦਰ ਦੇ ਸੇਵਾਦਾਰ ਕਿ੍ਸ਼ਨ ਚੰਦ ਭੱਟ ਦੇ ਮੰਤਰ ਉਚਾਰਨ ਕਰਨ ਉਪਰੰਤ ਜੋਤ ਸੁੰਦਰ ਸਜਾਏ ਪੰਡਾਲ ਵਿਚ ਪ੍ਰਚੰਡ ਕੀਤੀ ਗਈ | ਮਾਤਾ ਦਾ ਗੁਣਗਾਣ ਧੀਮਾਨ ਸਿਸਟਰ ਅਤੇ ਮਨੀ ਲਾਡਲਾ ਨੇ ਕੀਤਾ | ਇਸ ਮੌਕੇ ਮਨਜੀਤ ਸਿੰਘ ਅÏਲਖ ਡੀ. ਐਸ. ਪੀ. ਸ੍ਰੀ ਚਮਕੌਰ ਸਾਹਿਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਕਲੱਬ ਦੇ ਪ੍ਰਧਾਨ ਕਮਲਜੀਤ ਭੱਟ ਨੇ ਆਏ ਮਹਿਮਾਨਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਨੰਬਰਦਾਰ ਇੰਦਰਜੀਤ ਸਿੰਘ, ਅਕਾਲੀ ਆਗੂ ਅੰਮਿ੍ਤ ਪਾਲ ਸਿੰਘ ਸੈਣੀ ਰਾਏਪੁਰ, ਕੁਲਬੀਰ ਸਿੰਘ ਸੈਣੀ ਅਸਰਪੁਰ, ਦਰਸ਼ਨ ਸਿੰਘ ਬਹਿਰਾਮਪੁਰ ਬੇਟ, ਮਹਿੰਦਰ ਸਿੰਘ ਬੇਲਾ, ਰਾਜੀਵ ਬਾਂਸਲ ਬੇਲਾ, ਰਾਮ ਸਿੰਘ ਸੈਣੀ, ਰਵੀ ਗਿਰੀ, ਸੋਨੂੰ ਬੇਲਾ, ਕਿ੍ਪਾਲ ਸਿੰਘ ਬੇਲਾ, ਰਜਿੰਦਰ ਸਿੰਘ ਜਿੰਦਰ, ਬਿੰਦਰ ਬਹਿਰਾਮਪੁਰ ਬੇਟ, ਖਜਾਨਚੀ ਸੋਨਾ, ਊਪ ਚੇਅਰਮੈਨ ਗੁਲਸ਼ਨਦੀਪ ਸਿੰਘ, ਸੁਰਮੁੱਖ ਸਿੰਘ ਚੇਅਰਮੈਨ, ਕਾਕਾ ਪੰਚ ਉਪ ਖ਼ਜ਼ਾਨਚੀ, ਬਿਕਰਮ ਸਿੰਘ ਵਾਈਸ ਪ੍ਰਧਾਨ, ਸਕੱਤਰ ਮੋਨੀ ਨਾਫਰੀ, ਸਕੱਤਰ ਅਸ਼ੋਕ ਸਿੰਘ , ਸਕੱਤਰ ਵਿਸ਼ਾਲ , ਅਜੇ ਕੁਮਾਰ, ਗੱਗੂ ਧੀਮਾਨ, ਬਿੱਲੂ, ਕਾਰਤਿਕ ਚੰਦੇਲ, ਗਗਨਦੀਪ ਸਿੰਘ, ਯੁਵਰਾਜ ਸਿੰਘ ਯੂਵੀ, ਰਾਜਨੀਸ਼ ਧੀਰ, ਅਨੀਕੇਸ਼ ਸੋਨੀ ਲੁਬਾਣਾ, ਜਤਿਨ ਸ਼ੁਕਲਾ, ਅਵੀਨਾਸ਼ ਲੋਈ, ਬੋਬੀ ਕੁਮਾਰ, ਪਿ੍ੰਸ, ਵਨੀਤ ਕੁਮਾਰ, ਯੂਵੀ, ਅੰਕੁਸ਼ ਭੱਟ, ਲਕਸ਼ਪ੍ਰੀਤ ਸਿੰਘ ਸ਼ਿਵਾ ਗੁਪਤਾ, ਇਸ਼ਾਨ ਸਿੰਘ, ਅਮਨਵੀਰ ਸਿੰਘ, ਗੁਰਵੀਰ ਸਿੰਘ, ਰੌਸ਼ਨ ਲਾਲ, ਹਰਮਨਦੀਪ ਸਿੰਘ, ਪਰਮਜੀਤ ਸਿੰਘ ਪੰਮਾ ਜਸਵੀਰ ਸਿੰਘ ਬੱਬੀ, ਹਰਸ਼ਦੀਪ ਭੱਟ, ਰਾਣਾ ਐਸ਼ਵੀਰ ਤੋਂ ਇਲਾਵਾ ਹੋਰ ਸੰਗਤਾਂ ਨਤਮਸਤਕ ਹੋਈਆਂ |