11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪਿੰਡ ਮੁਕਾਰੀ ਵਿਖੇ ਚੱਲਦੇ ਵਿਕਾਸ ਕਾਰਜਾਂ ਦਾ ਵਿਧਾਇਕ ਦੀ ਟੀਮ ਨੇ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 06-04-2026
ਨੂਰਪੁਰ ਬੇਦੀ, 5 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਪਿੰਡ ਮੁਕਾਰੀ ਵਿਖੇ ਸਰਪੰਚ ਗੁਰਦੀਪ ਕੌਰ ਅਤੇ ਸਤਨਾਮ ਸਿੰਘ ਬੈਂਸ ਦੀ ਅਗਵਾਈ ਵਿਚ ਚੱਲਦੇ ਵਿਕਾਸ ਕਾਰਜਾਂ ਦਾ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਟੀਮ ਅੱਜ ਜਾਇਜ਼ਾ ਲੈਣ ਪਹੁੰਚੀ | ਇਸ ਟੀਮ ਦੀ ਅਗਵਾਈ ਸੰਮਤੀ ਮੈਂਬਰ ਸਤਨਾਮ ਨਾਗਰਾ ਵਲੋਂ ਕੀਤੀ ਗਈ | ਸਤਨਾਮ ਸਿੰਘ ਨਾਗਰਾ ਨੇ ਪਿੰਡ ਮੁਕਾਰੀ 'ਚ ਬਣ ਰਹੇ ਗੰਦੇ ਪਾਣੀ ਦੀ ਨਿਕਾਸੀ ਲਈ ਚੱਲਦੇ ਨਾਲੇ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਵਿਧਾਇਕ ਵਲੋਂ ਜੋ ਸਾਢੇ ਤਿੰਨ ਲੱਖ ਦੀ ਗਰਾਂਟ ਨਾਲ ਨਾਲੇ ਦਾ ਕੰਮ ਸ਼ੁਰੂ ਕੀਤਾ ਹੈ, ਇਹ ਕੰਮ ਦੀ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਵਲੋਂ ਡਿਮਾਂਡ ਕੀਤੀ ਜਾ ਰਹੀ ਸੀ ਜਿਸ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ | ਅੱਜ ਨਾਲੇ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਤਨਾਮ ਸਿੰਘ ਬੈਂਸ ਅਤੇ ਸਰਪੰਚ ਗੁਰਦੀਪ ਕੌਰ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਆਈ ਹਲਕਾ ਵਿਧਾਇਕ ਦੀ ਟੀਮ ਦੀ ਅਗਵਾਈ ਕਰ ਰਹੇ ਸਤਨਾਮ ਸਿੰਘ ਨਾਗਰਾ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਅਤੇ ਸਰਪੰਚ ਗੁਰਦੀਪ ਕੌਰ ਅਤੇ ਸਤਨਾਮ ਸਿੰਘ ਬੈਂਸ ਵਲੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਦਾ ਵੀ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਲੈਕਚਰ ਮਦਨ ਪਾਲ ਸਿੰਘ ਲੈਕਚਰ ਨਾਨਕ ਚੰਦ ਤੀਰਥ ਰਾਮ ਪੰਚ ਜਸਵਿੰਦਰ ਸਿੰਘ ਪੰਚ, ਬਾਬੂ ਗੰਗਾ ਰਾਮ, ਜਸਵੀਰ ਸਿੰਘ ਦਰਸ਼ਨ ਲਾਲ ਡਾਕਟਰ ਬਲਵੀਰ ਸਿੰਘ ਡਾਕਟਰ ਅਸ਼ੋਕ ਕੁਮਾਰ, ਭਗਤ ਰਾਮਪਾਲ, ਮਾਸਟਰ ਰਾਮਪਾਲ, ਮਹਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਜੀ ਫ਼ੌਜੀ, ਮਾਸਟਰ ਭਜਨ ਸਿੰਘ, ਰਾਜਕੁਮਾਰ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਹੇਮਰਾਜ ਪੈਂਚ, ਬਲਰਾਮ ਸਿੰਘ ਬਲਵੀਰ ਸਿੰਘ, ਗੁਰਮੇਲ ਸਿੰਘ, ਹਰਮਿੰਦਰ ਸਿੰਘ, ਸ਼ਿਵ ਕੁਮਾਰ ਅਤੇ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਨੈਣਾ ਦੇਵੀ ਯੰਗ ਕਲੱਬ ਬਹਿਰਾਮਪੁਰ ਬੇਟ ਵਲੋਂ ਭਗਵਤੀ ਜਾਗਰਣ ਕਰਵਾਇਆ <br/> ਅਗਲੀ ਖ਼ਬਰ ਮਨੀਸ਼ ਸੋਨੀ ਅਤੇ ਰਾਜੇਸ਼ ਸੋਨੀ ਬੰਦਲਹਿੜੀ ਵਾਲਿਆਂ ਨੂੰ ਸਦਮਾ- ਪਿਤਾ ਦਾ ਦਿਹਾਂਤ
Ad Position 24