11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮਨੀਸ਼ ਸੋਨੀ ਅਤੇ ਰਾਜੇਸ਼ ਸੋਨੀ ਬੰਦਲਹਿੜੀ ਵਾਲਿਆਂ ਨੂੰ ਸਦਮਾ- ਪਿਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 06-04-2026
ਨੰਗਲ, 5 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)- ਸਮਾਜ ਸੇਵੀ ਮਨੀਸ਼ ਸੋਨੀ ਅਤੇ ਰਾਜੇਸ਼ ਸੋਨੀ ਬੰਦਲੈਹੜੀ ਵਾਲਿਆਂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਹਰੀ ਚੰਦ ਸੋਨੀ ਦਾ ਦਿਲ ਦੀ ਗਤੀ ਅਚਾਨਕ ਰੁਕ ਜਾਣ ਕਾਰਨ ਬੀਤੇ ਦਿਨ ਦਿਹਾਂਤ ਹੋ ਗਿਆ | ਸੋਨੀ ਪਰਿਵਾਰ ਨਾਲ ਸਮਾਜ ਦੇ ਵੱਖ-ਵੱਖ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅੱਜ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਵਲੋਂ ਅਤੇ ਕਮਿਊਨਿਸਟ ਆਗੂ ਸੁਰਜੀਤ ਸਿੰਘ ਢੇਰ ਵਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਤੋਂ ਇਲਾਵਾ ਡਾਕਟਰ ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਅਸ਼ੋਕ ਮਨੋਚਾ, ਜਗਮੋਹਨ ਸਿੰਘ ਵਾਲੀਆ, ਜਰਨੈਲ ਸਿੰਘ ਸੰਧੂ, ਡਾਕਟਰ ਅਸ਼ੋਕ ਸ਼ਰਮਾ, ਬਲਰਾਮ ਚੱਬਾ, ਦਵਿੰਦਰ ਸ਼ਰਮਾ ਰਾਜੀ ਛਾਬੜਾ, ਡੀਐਸਪੀ ਗੁਰਜੀਤ ਸਿੰਘ, ਮੋਹਿਤ ਦੀਵਾਨ, ਪੰਮੂ ਢਿੱਲੋ, ਰਕੇਸ਼ ਗੁੱਜਰ, ਹਰਮਨਜੀਤ ਸਿੰਘ ਪਿ੍ੰਸ, ਇੰਸਪੈਕਟਰ ਪਵਨ ਕੁਮਾਰ, ਇੰਸਪੈਕਟਰ ਸਨੀ ਖੰਨਾ ਅਤੇ ਦਾਨਿਸ਼ਵੀਰ ਸਿੰਘ, ਸੁਮਿਤ ਅਗਨੀ ਸੰਦਲ, ਡਾਕਟਰ ਰਵਿੰਦਰ ਦੀਵਾਨ, ਰਾਜ ਸਿੰਘ ਨੰਗਲ, ਪਰਦੀਪ ਸੋਨੀ ਆਦਿ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੁਕਾਰੀ ਵਿਖੇ ਚੱਲਦੇ ਵਿਕਾਸ ਕਾਰਜਾਂ ਦਾ ਵਿਧਾਇਕ ਦੀ ਟੀਮ ਨੇ ਲਿਆ ਜਾਇਜ਼ਾ <br/> ਅਗਲੀ ਖ਼ਬਰ ਬਾਹਤੀ ਮਹਾਂ ਸਭਾ ਦੀ ਹੋਈ ਮੀਟਿੰਗ <br/>
Ad Position 24