11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬਾਹਤੀ ਮਹਾਂ ਸਭਾ ਦੀ ਹੋਈ ਮੀਟਿੰਗ <br/>

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਗਰਾ ਦੇ ਬਾਹਤੀ ਭਵਨ ਵਿਖੇ ਬਾਹਤੀ ਮਹਾਂ ਸਭਾ ਦੀ ਹੋਈ ਮੀਟਿੰਗ ਦਾ ਦਿ੍ਸ਼ | <br/> 06-04-2026
ਸ੍ਰੀ ਅਨੰਦਪੁਰ ਸਾਹਿਬ, 5 ਅਪ੍ਰੈਲ (ਜੇ ਐਸ ਨਿੱਕੂਵਾਲ)-ਬਾਹਤੀ ਮਹਾਂ ਸਭਾ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਪਿੰਡ ਗਰਾ ਵਿਖੇ ਸਥਿਤ ਬਾਹਤੀ ਭਵਨ ਵਿਖੇ ਸਭਾ ਦੇ ਪ੍ਰਧਾਨ ਚੌਧਰੀ ਮੋਹਨ ਲਾਲ ਮਹਿਲਾਵਾਂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਹਾਜ਼ਰ ਵੱਡੀ ਗਿਣਤੀ 'ਚ ਬਰਾਦਰੀ ਦੇ ਆਗੂਆਂ ਵਲੋਂ ਬਾਹਤੀ ਭਵਨ ਦੀ ਦੇਖ-ਰੇਖ ਅਤੇ ਸਭਾ ਦੀ 17 ਮਈ ਦੀ ਮੀਟਿੰਗ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਸਭਾ ਦੇ ਸਰਗਰਮ ਮੈਂਬਰ ਤੇ ਜਨਰਲ ਸਕੱਤਰ ਭਾਈ ਹਰਦੇਵ ਸਿੰਘ ਦੇਬੀ ਨੇ ਕਿਹਾ ਕਿ ਬਾਹਤੀ ਬਰਾਦਰੀ ਨੂੰ ਲਾਮਬੰਦ ਕਰਨ ਲਈ ਕਣਕ ਦੀ ਵਾਢੀ ਤੋਂ ਬਾਅਦ ਚਾਰ ਜ਼ੋਨ ਬਣਾ ਕੇ ਪਿੰਡਾਂ ਵਿਚ ਵੱਡੀਆਂ ਮੀਟਿੰਗਾਂ ਕਰਕੇ ਵਿਧਾਨ ਸਭਾ ਚੋਣਾਂ 'ਚ ਆਪਣੀ ਦਾਅਵੇਦਾਰੀ ਸਬੰਧੀ ਬਰਾਦਰੀ ਦੀ ਲੋਕ ਰਾਏ ਲਈ ਜਾਵੇਗੀ | ਜਿਸ ਤੋਂ ਬਾਅਦ ਸਾਂਝੇ ਤੌਰ 'ਤੇ ਫ਼ੈਸਲਾ ਕਰਕੇ ਭਵਿੱਖ ਦੀ ਰਣਨੀਤੀ ਘੜੀ ਜਾਵੇਗੀ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਅੰਦਰ ਬਾਹਤੀ ਬਰਾਦਰੀ ਦਾ ਵੱਡਾ ਵੋਟ ਬੈਂਕ ਹੋਣ ਦੇ ਬਾਵਜੂਦ ਹਰੇਕ ਸਿਆਸੀ ਧਿਰ ਵਲੋਂ ਇਸ ਨੂੰ ਅਣਗੋਲਿਆਂ ਕੀਤਾ ਜਾਂਦਾ ਰਿਹਾ ਹੈ | ਜਿਸਨੂੰ ਕਿਸੇ ਵੀ ਸੂਰਤ ਵਿਚ ਬਰਾਦਰੀ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਚੇਅਰਮੈਨ ਚੌਧਰੀ ਭਗਤ ਰਾਮ ਭੀਖਾਪੁਰ, ਚੌਧਰੀ ਹੁਸਨ ਚੰਦ, ਰਘਵੀਰ ਸਿੰਘ ਘਨਾਰੂ, ਚਰਨਦਾਸ ਸਲੂਰੀਆ, ਚੌਧਰੀ ਰਕੇਸ ਕੁਮਾਰ ਮਹਿਲਵਾਂ, ਚੌਧਰੀ ਪੰਨਾ ਲਾਲ ਭਨਾਮ, ਓਾਕਾਰ ਨਾਥ ਸੁਖਸਾਲ, ਜੀਵਨ ਕੁਮਾਰ ਭੀਖਾਪੁਰ, ਗੁਰਚਰਨ ਸਿੰਘ, ਗੁਲਜਾਰ ਸਿੰਘ ਨੰਗਲੀ, ਅਵਤਾਰ ਕਿਸ਼ਨ ਮਥੁਰਾ, ਬੀਰਬਲ ਚੌਧਰੀ, ਮਨਮੋਹਨ ਲਾਲ ਗਰਾ, ਸਵਰਨ ਦਾਸ, ਪੰਜਾਬ ਸਿੰਘ ਗੰਭੀਰਪੁਰ, ਕੈਪ: ਤੇਲੂ ਰਾਮ ਕੋਟਲਾ, ਗੁਰਦਿਆਲ ਸਿੰਘ ਤਿੜਕ ਗਾਂਧੀ, ਰਾਜ ਕੁਮਾਰ, ਸੁਰਿੰਦਰ ਕੁਮਾਰ, ਰਾਮ ਚੰਦ, ਤਿਲਕ ਚੰਦ, ਸੁਭਕਰਨ ਸਿੰਘ, ਭਜਨ ਲਾਲ ਪੱਟੀ, ਠੇਕੇਦਾਰ ਜਸਵੰਤ ਸਿੰਘ, ਕਸ਼ਮੀਰੀ ਲਾਲ, ਦਰਬਾਰਾ ਸਿੰਘ ਕਲਿੱਤਰਾਂ, ਚੌਧਰੀ ਹਰਬਿਲਾਸ ਮਹੈਣ, ਗੁਰਮੇਲ ਸਿੰਘ, ਅਨੋਖ ਸਿੰਘ ਦਬੂੜ, ਪਰਸ ਰਾਮ, ਗੁਰਦੇਵ ਸਿੰਘ ਗੱਗ, ਪ੍ਰਕਾਸ ਸਿੰਘ ਗੱਗ ਤੋਂ ਇਲਾਵਾ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨੀਸ਼ ਸੋਨੀ ਅਤੇ ਰਾਜੇਸ਼ ਸੋਨੀ ਬੰਦਲਹਿੜੀ ਵਾਲਿਆਂ ਨੂੰ ਸਦਮਾ- ਪਿਤਾ ਦਾ ਦਿਹਾਂਤ ਅਗਲੀ ਖ਼ਬਰ ਜਸਬੀਰ ਸਿੰਘ ਸ਼ਾਂਤਪੁਰੀ ਦੀ ਸੇਵਾ ਮੁਕਤੀ 'ਤੇ ਕਰਵਾਇਆ ਸਮਾਗਮ <br/>
Ad Position 24