ਮੋਰਿੰਡਾ, 5 ਅਪ੍ਰੈਲ (ਪਿ੍ਤਪਾਲ ਸਿੰਘ)-ਜਸਬੀਰ ਸਿੰਘ ਸ਼ਾਂਤਪੁਰੀ ਨੇ ਚੌਂਤੀ ਸਾਲ ਵੱਖ-ਵੱਖ ਮੰਚਾਂ 'ਤੇ ਕੰਮ ਕਰਦਿਆਂ ਆਪਣੇ ਰੁਤਬੇ 'ਤੇ ਆਂਚ ਨਹੀਂ ਆਉਣ ਦਿੱਤੀ ਅਤੇ ਵਿਭਾਗ ਵਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਪੂਰਾ ਕੀਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਸਰਕਾਰੀ ਮਿਡਲ ਸਕੂਲ ਮੁੰਡੀਆਂ ਵਿਖੇ ਅਧਿਆਪਕ ਜਸਬੀਰ ਸ਼ਾਂਤਪੁਰੀ ਦੇ ਸੇਵਾ ਮੁਕਤੀ 'ਤੇ ਕਰਵਾਏ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਸ਼ਾਂਤਪੁਰੀ ਨਾਲ ਕੀਤੇ ਕਾਰਜਾਂ ਬਾਰੇ ਚਰਚਾ ਕੀਤੀ | ਸ੍ਰੀ ਸ਼ਾਂਤਪੁਰੀ ਨੇ ਵੀ ਇਸ ਕਾਰਜ ਲਈ ਅਤੇ ਆਪਣੇ ਅਨੁਭਵ ਬਿਆਨਦਿਆਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇਤਿਹਾਸ ਦੇ ਲੈਕਚਰਾਰ ਰਾਬਿੰਦਰ ਸਿੰਘ ਰੱਬੀ ਨੇ ਸ੍ਰੀ ਸ਼ਾਂਤਪੁਰੀ ਬਾਰੇ ਲਿਖੀ ਇਕ ਕਵਿਤਾ ਵੀ ਸੁਣਾਈ ਅਤੇ ਇੱਕ ਸੋਵੀਨਰ ਵੀ ਤਿਆਰ ਕੀਤਾ | ਸਕੂਲ ਇੰਚਾਰਜ ਮੈਡਮ ਸ਼ਿਵਾਲੀ ਸ਼ਰਮਾ, ਸਰਕਾਰੀ ਹਾਈ ਸਕੂਲ ਦੁੱਮਣਾ ਦੇ ਮੁੱਖ ਅਧਿਆਪਕ ਗੁਰਪ੍ਰੀਤ ਕੌਰ ਦੁੱਮਣਾ, ਸਮਾਜ ਸੇਵਕ ਨਵਦੀਪ ਸਿੰਘ ਟੋਨੀ (ਇੰਚਾਰਜ ਬਿਜ਼ਨਸ ਬਲਾਸਟਰ), ਡਾ. ਦਲਜੀਤ ਰਾਣੀ, ਪ੍ਰੀਤੀ ਬਾਲਾ ਕੁਰਾਲੀ, ਸਤਵੀਰ ਕੌਰ ਮਾਣੇਮਾਜਰਾ, ਕਰਮਜੀਤ ਸਿੰਘ ਲੱਕੀ ਅਤੇ ਹਰਜਪ ਸਿੰਘ ਕੁਰਾਲੀ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਰਾਹੀਂ ਸਭ ਦਾ ਮਨ ਮੋਹਿਆ | ਇਸ ਮੌਕੇ ਬੀ. ਆਰ. ਸੀ. ਅਜੇ ਅਰੋੜਾ, ਚੰਦਰ ਸ਼ੇਖਰ , ਅਮਨਦੀਪ ਕੌਰ, ਮਨਦੀਪ ਕੌਰ ਕੰਪਿਊਟਰ ਫੈਕਲਟੀ , ਜਸਪਾਲ ਕੌਰ ਬਦਨਪੁਰ, ਕੁਲਬੀਰ ਕੌਰ , ਬਾਵਾ ਸਿੰਘ ਕੁਰਾਲੀ, ਦਵਿੰਦਰ ਕੌਰ ਢੰਗਰਾਲੀ, ਦਿਲਜੋਤ ਕੌਰ, ਏਕਮਜੋਤ ਕੌਰ, ਜਗਵੀਰ ਸਿੰਘ ਖਰੜ, ਰਾਜਵੀਰ ਕੌਰ ਕਲਾਰਾਂ, ਦਵਿੰਦਰ ਕੌਰ ਕੰਧੋਲਾ, ਅਮਨਦੀਪ ਕੌਰ ਸਮਾਣਾ ਕਲਾਂ, ਹਰਪ੍ਰੀਤ ਕੌਰ ਓਇੰਦ, ਮਨਿੰਦਰ ਕੌਰ ਬਰਸਾਲ ਪੁਰ, ਸ਼ੀਨੂੰ ਧਨੌਰੀ, ਮਨਦੀਪ ਕੌਰ, ਰੁਪਿੰਦਰ ਕੌਰ ਕਾਈਨੌਰ, ਰੁਬਨੀਸ਼ ਕੌਰ ਅਧਰੇੜਾ, ਰੁਪਿੰਦਰ ਕੌਰ ਸੋਤਲ ਬਾਬਾ, ਰਵਿੰਦਰ ਕੌਰ ਕਕਰਾਲੀ, ਹਰਮਨਦੀਪ ਕੌਰ ਸੋਤਲ ਬਾਬਾ, ਰਾਜਿੰਦਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਮੁੰਡੀਆਂ, ਗੁਰਤੇਜ ਸਿੰਘ, ਸ਼ਵਾਤੀ ਚਾਵਲਾ, ਬਲਜਿੰਦਰ ਕੌਰ, ਰਣਜੀਤ ਕੌਰ ਅਤੇ ਸਿਮਰਨਜੀਤ ਕੌਰ ਆਦਿ ਹਾਜ਼ਰ ਸਨ | ਮੰਚ ਸੰਚਾਲਨ ਜਗਜੀਤ ਸਿੰਘ ਢੰਗਰਾਲੀ ਨੇ ਬਾਖੂਬੀ ਕਰ ਕੇ ਸਰੋਤਿਆਂ ਦਾ ਧਿਆਨ ਖਿੱਚਿਆ |