ਨੂਰਪੁਰ ਬੇਦੀ, 5 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਬੜਵਾ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਅਚਾਰੀਆ ਸ਼ਾਮ ਸ਼ਰਨਦਾਸ ਨੇ ਆਪਣੇ ਅਨਮੋਲ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਰੂਹਾਨੀ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਆਪਣੇ ਪ੍ਰਵਚਨਾਂ 'ਚ ਕਿਹਾ ਕਿ ਮਨੁੱਖੀ ਜੀਵਨ ਰੱਬ ਦੀ ਬਹੁਤ ਵੱਡੀ ਦਾਤ ਹੈ, ਜਿਸ ਨੂੰ ਸਿਰਫ਼ ਭੋਗ-ਵਿਲਾਸ 'ਚ ਗੁਜ਼ਾਰਨਾ ਸਹੀ ਨਹੀਂ | ਉਨ੍ਹਾਂ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਜੀਵਨ ਦਾ ਅਸਲੀ ਮਕਸਦ ਪ੍ਰਮਾਤਮਾ ਦੀ ਪ੍ਰਾਪਤੀ ਹੈ ਅਤੇ ਇਹ ਸਿਰਫ਼ ਨਾਮ ਸਿਮਰਨ, ਸੱਚੇ ਕਰਮਾਂ ਅਤੇ ਨਿਮਰਤਾ ਨਾਲ ਹੀ ਸੰਭਵ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਮਾਇਆ ਦੇ ਪਿੱਛੇ ਦੌੜ ਰਿਹਾ ਹੈ, ਜਿਸ ਕਾਰਨ ਉਸਦਾ ਮਨ ਅਸ਼ਾਂਤ ਰਹਿੰਦਾ ਹੈ | ਜੇਕਰ ਅਸੀਂ ਆਪਣੀ ਜ਼ਿੰਦਗੀ 'ਚ ਸਚਾਈ, ਸਾਦਗੀ ਅਤੇ ਸੰਤੋਖ ਨੂੰ ਅਪਣਾਈਏ ਤਾਂ ਅੰਦਰੂਨੀ ਸ਼ਾਂਤੀ ਆਪਣੇ ਆਪ ਪ੍ਰਾਪਤ ਹੋ ਸਕਦੀ ਹੈ | ਆਚਾਰੀਆ ਨੇ ਕਿਹਾ ਕਿ ਜੋ ਮਨੁੱਖ ਨਿਸ਼ਕਾਮ ਭਾਵ ਨਾਲ ਦੂਜਿਆਂ ਦੀ ਸੇਵਾ ਕਰਦਾ ਹੈ, ਉਸ 'ਤੇ ਪ੍ਰਭੂ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ | ਸੇਵਾ ਕਰਨ ਨਾਲ ਅਹੰਕਾਰ ਦੂਰ ਹੁੰਦਾ ਹੈ ਅਤੇ ਮਨੁੱਖ ਆਪਣੇ ਚੰਗੇ ਕਰਮਾਂ ਰਾਹੀਂ ਆਪਣੀ ਜੀਵਨ ਨੂੰ ਸਫਲ ਕਰਨ | ਇਸ ਮੌਕੇ ਹਰਦੇਵ ਰਾਮ, ਮਨਦੀਪ ਕੁਮਾਰ ਸਮੇਤ ਕਾਫ਼ੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |