ਕੁਰਾਲੀ, 5 ਅਪ੍ਰੈਲ (ਹਰਪ੍ਰੀਤ ਸਿੰਘ)-ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਪ੍ਰਧਾਨ ਹਰਦੀਪ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ 'ਮਿਸ਼ਨ-26' ਦੇ ਤਹਿਤ ਸਭਾ ਵਲੋਂ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਦੀ ਪੁਸਤਕ ਛਪਵਾਉਣ ਦਾ ਨਿਰਣੈ ਲੈਂਦੇ ਹੋਏ ਸਾਰੇ ਲੇਖਕਾਂ ਨੂੰ ਅਪ੍ਰੈਲ ਮਹੀਨੇ ਦੀ ਇਕੱਤਰਤਾ 'ਚ 3-3 ਮੌਲਿਕ ਰਚਨਾਵਾਂ ਲੈ ਕੇ ਆਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਸਭਾ ਦੇ ਪ੍ਰਧਾਨ ਹਰਦੀਪ ਗਿੱਲ ਵਲੋਂ ਸਾਹਿਤਕ ਸਿਰਜਣਾ ਦੇ ਸੰਬੰਧ 'ਚ ਲੇਖਕ, ਪਾਠਕ ਅਤੇ ਆਲੋਚਕ ਦੇ ਰੋਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਤੋਂ ਇਲਾਵਾ ਮਹਾਂਬੀਰ ਮਾਜਰੀ, ਜਸਕੀਰਤ ਸਿੰਘ, ਮੀਤ ਪ੍ਰਧਾਨ ਬੀਬੀ ਅਮਰਜੀਤ ਕੌਰ ਮੋਰਿੰਡਾ, ਜਸਮਿੰਦਰ ਸਿੰਘ ਰਾਓ, ਬੀਬਾ ਇੰਦਰਜੀਤ ਕੌਰ ਵਡਾਲਾ, ਕੁਲਵਿੰਦਰ ਖੈਰਾਬਾਦ, ਰਾਬਿੰਦਰ ਸਿੰਘ ਰੱਬੀ, ਪਰਮਿੰਦਰ ਸਿੰਘ ਪ੍ਰੇਮ, ਸੂਰਜ ਕੁਮਾਰ ਅਤੇ ਐਲ ਵਿਜੇਗਰ ਆਦਿ ਸਾਹਿਤਕਾਰਾਂ ਵਲੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ | ਇਸੇ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਰਾਬਿੰਦਰ ਸਿੰਘ ਰੱਬੀ ਨੇ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਾਰਥਕ ਰਚਨਾਵਾਂ ਉਨ੍ਹਾਂ ਦੇ ਵਟਸਐਪ 'ਤੇ ਭੇਜਣ ਦੀ ਅਪੀਲ ਕੀਤੀ ਗਈ | ਅੰਤ 'ਚ ਪ੍ਰਧਾਨ ਹਰਦੀਪ ਗਿੱਲ ਨੇ ਸਭਾ ਦੀ ਕਾਰਗੁਜ਼ਾਰੀ 'ਚ ਹੋਰ ਸੁਧਾਰ ਲਿਆਉਣ ਲਈ ਸਭਨਾਂ ਤੋਂ ਸਹਿਯੋਗ ਦੀ ਮੰਗ ਕੀਤੀ |