12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵਿਧਾਇਕ ਰੰਧਾਵਾ ਨੇ ਕਿਸਾਨ ਫ਼ਤਹਿ ਸਿੰਘ ਸੈਣੀ ਨੂੰ ਮੁੱਖ ਮੰਤਰੀ ਪੁਰਸਕਾਰ ਮਿਲਣ 'ਤੇ ਦਿੱਤੀ ਵਧਾਈ <br/>

Ad Position 21
No active advertisement
ਕਿਸਾਨ ਫ਼ਤਹਿ ਸਿੰਘ ਸੈਣੀ ਨੂੰ ਵਧਾਈ ਦਿੰਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ | ਤਸਵੀਰ : ਹੈਪੀ ਪੰਡਵਾਲਾ <br/> 06-04-2026
ਜ਼ੀਰਕਪੁਰ, 5 ਅਪ੍ਰੈਲ (ਹੈਪੀ ਪੰਡਵਾਲਾ)-ਪਸ਼ੂ-ਪਾਲਣ ਮੇਲੇ ਦੌਰਾਨ ਹਲਕਾ ਡੇਰਾਬੱਸੀ ਦੇ ਪਿੰਡ ਛੱਤ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਫ਼ਤਹਿ ਸਿੰਘ ਸੈਣੀ ਨੂੰ ਪਸ਼ੂ-ਪਾਲਣ ਖੇਤਰ 'ਚ ਸ਼ਾਨਦਾਰ ਉਪਲੱਬਧੀਆਂ ਬਦਲੇ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ | ਇਸ ਪ੍ਰਾਪਤੀ ਦੇ ਚਲਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਅੱਜ ਕਿਸਾਨ ਫ਼ਤਹਿ ਸਿੰਘ ਸੈਣੀ ਦੇ ਫਾਰਮ 'ਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਫ਼ਤਹਿ ਸਿੰਘ ਸੈਣੀ ਨੇ ਪਸ਼ੂ-ਪਾਲਣ ਦੇ ਖੇਤਰ 'ਚ ਨਵੀਂ ਤਕਨੀਕ ਨਾਲ ਆਪਣੇ ਫਾਰਮ ਨੂੰ ਇਕ ਮਾਡਲ ਫਾਰਮ ਵਜੋਂ ਤਿਆਰ ਕੀਤਾ ਹੈ | ਉਨ੍ਹਾਂ ਕਿਹਾ ਕਿ ਫ਼ਤਹਿ ਸਿੰਘ ਸਖ਼ਤ ਮਿਹਨਤ ਤੇ ਨਵੀਨ ਸੋਚ ਰਾਹੀਂ ਆਪਣੀ ਆਮਦਨ 'ਚ ਵਾਧਾ ਕਰਨ ਦੇ ਨਾਲ-ਨਾਲ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਸ੍ਰੋਤ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਗਤੀਸ਼ੀਲ ਕਿਸਾਨ ਸਮਾਜ ਲਈ ਮਿਸਾਲ ਹਨ, ਜੋ ਕਿ ਖੇਤੀਬਾੜੀ ਅਤੇ ਪਸ਼ੂ-ਪਾਲਣ ਦੇ ਧੰਦੇ ਨੂੰ ਨਵੀਆਂ ਉੱਚਾਈਆਂ 'ਤੇ ਲੈ ਕੇ ਜਾ ਰਹੇ ਹਨ | ਇਸ ਮੌਕੇ ਇਲਾਕੇ ਦੇ ਮੁਹਤਬਰਾਂ ਅਤੇ ਪਿੰਡ ਵਾਸੀਆਂ ਨੇ ਫ਼ਤਹਿ ਸਿੰਘ ਸੈਣੀ ਦੀ ਉਪਲੱਬਧੀ 'ਤੇ ਮਾਣ ਪ੍ਰਗਟਾਇਆ |

Ad Position 22
No active advertisement
ਪਿਛਲੀ ਖ਼ਬਰ ਭਾਜਪਾ 'ਚ ਸ਼ਾਮਿਲ ਹੋਏ ਅਕਾਲੀ ਆਗੂ ਕਾਲੇਵਾਲ ਦਾ ਸ਼ਹਿਰੀ ਮੰਡਲ ਦੇ ਆਗੂਆਂ ਵਲੋਂ ਸਨਮਾਨ <br/> ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਹੀਨਾਵਾਰ ਇਕੱਤਰਤਾ <br/>
Ad Position 24