12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜ਼ੀਰਕਪੁਰ ਵਿਖੇ ਹਨੂੰਮਾਨ ਜੈਅੰਤੀ ਸ਼ਰਧਾ ਨਾਲ ਮਨਾਈ <br/>

Ad Position 21
No active advertisement
ਲੋਹਗੜ੍ਹ ਦੇ ਮੰਦਰ ਵਿਖੇ ਪੂਜਾ-ਅਰਚਨਾ ਕਰਦੇ ਹੋਏ ਪੰਡਿਤ ਅਤੇ ਐਮ. ਐਸ. ਇਨਕਲੇਵ ਵਿਖੇ ਪ੍ਰੋਗਰਾਮ ਦੌਰਾਨ ਭਜਨਾਂ 'ਤੇ ਝੂੰਮਦੇ ਹੋਏ ਸ਼ਰਧਾਲੂ | ਤਸਵੀਰਾਂ : ਮਨਿੰਦਰ ਸਿੰਘ <br/> 06-04-2026
ਜ਼ੀਰਕਪੁਰ, 5 ਅਪ੍ਰੈਲ (ਮਨਿੰਦਰ ਸਿੰਘ)-ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਖੇ ਹਨੂੰਮਾਨ ਜੈਅੰਤੀ ਸ਼ਰਧਾ ਨਾਲ ਮਨਾਈ ਗਈ | ਇਸ ਦੌਰਾਨ ਲੋਹਗੜ੍ਹ ਦੇ ਸ੍ਰੀ ਵਿਸ਼ਵਕਰਮਾ ਸਨਾਤਨ ਧਰਮ ਮੰਦਰ ਵਿਖੇ ਦਿਨ ਭਰ ਧਾਰਮਿਕ ਪ੍ਰੋਗਰਾਮ ਕਰਵਾਏ ਗਏ | ਮੰਦਰ ਦੇ ਪੁਜਾਰੀ ਪੰਡਿਤ ਰਾਕੇਸ਼ ਸ਼ਰਮਾ ਨੇ ਭਗਵਾਨ ਹਨੂੰਮਾਨ ਦੀ ਪੂਜਾ ਕੀਤੀ | ਇਸ ਦੌਰਾਨ ਸ਼ਰਧਾਲੂਆਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ, ਜਦਕਿ ਰਾਤ ਨੂੰ ਬਾਲਾ ਜੀ ਦੀ ਚੌਕੀ ਕਰਵਾਈ ਗਈ, ਜਿਸ ਦੌਰਾਨ ਸ਼ਰਧਾਲੂਆਂ ਨੇ ਦੇਰ ਰਾਤ ਤੱਕ ਭਜਨ ਕੀਰਤਨ ਦਾ ਅਨੰਦ ਮਾਣਿਆ | ਪ੍ਰੋਗਰਾਮ ਦੌਰਾਨ ਮੰਦਰ ਦੇ ਪ੍ਰਬੰਧਕਾਂ ਵਲੋਂ ਲਗਭਗ 150 ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ | ਇਸੇ ਤਰ੍ਹਾਂ ਐਮ. ਐਸ. ਇਨਕਲੇਵ ਦੇ ਸ਼ਨੀ ਮੰਦਰ ਵਿਖੇ ਹਨੂੰਮਾਨ ਜੈਅੰਤੀ ਨੂੰ ਮੁੱਖ ਰੱਖਦਿਆਂ ਪੰਜ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਧੂਰੀ ਹਨੂੰਮਾਨ ਦੀ ਮੂਰਤੀ ਸਥਾਪਿਤ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਮਾਜ ਸੇਵੀ ਮਨੀਸ਼ਾ ਸੌਰਭ ਨੇ ਦੱਸਿਆ ਕਿ ਇਸ ਸ਼ੁਭ ਮੌਕੇ 'ਤੇ ਸੰਧੂਰੀ ਹਨੂੰਮਾਨ ਜੀ ਦੀ ਮੂਰਤੀ ਦੀ ਸਥਾਪਨਾ ਤੇ ਹਵਨ-ਯੱਗ ਕਰਨ ਉਪਰੰਤ ਪ੍ਰਸ਼ਾਦ ਵੰਡਿਆ ਗਿਆ | ਜਦਕਿ ਸ਼ਾਮ ਦੇ 7 ਵਜੇ ਤੋਂ ਹਨੂੰਮਾਨ ਜੀ ਦੀ ਚੌਕੀ ਕਰਵਾਈ ਗਈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਸੀ.ਪੀ.ਡੀ.ਐਲ ਪ੍ਰਬੰਧਨ ਨੇ 'ਆਪ' ਦੇ ਪ੍ਰਦਰਸ਼ਨ 'ਤੇ ਦਿੱਤੀ ਸਫ਼ਾਈ <br/> ਅਗਲੀ ਖ਼ਬਰ ਲੌਂਗੋਵਾਲ ਗਰੁੱਪ ਆਫ਼ ਕਾਲਜਿਜ਼ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ <br/>
Ad Position 24