12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਚੰਡੀਗੜ੍ਹ 'ਚ ਸੀ.ਪੀ.ਡੀ.ਐਲ ਪ੍ਰਬੰਧਨ ਨੇ 'ਆਪ' ਦੇ ਪ੍ਰਦਰਸ਼ਨ 'ਤੇ ਦਿੱਤੀ ਸਫ਼ਾਈ <br/>

Ad Position 21
No active advertisement
ਅਜੀਤ ਡੈਸਕ 06-04-2026
ਚੰਡੀਗੜ੍ਹ, 5 ਅਪ੍ਰੈਲ (ਔਜਲਾ)- ਆਮ ਆਦਮੀ ਪਾਰਟੀ (ਆਪ) ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸੀ.ਪੀ.ਡੀ.ਐਲ ਪ੍ਰਬੰਧਨ ਨੇ ਦੱਸਿਆ ਕਿ ਪਾਰਟੀ ਦੇ ਇਕ ਵਫ਼ਦ ਨੇ 24 ਮਾਰਚ, 2026 ਨੂੰ ਆਪਣੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਵਿਜੇ ਪਾਲ ਸਿੰਘ ਦੀ ਅਗਵਾਈ ਵਿਚ ਸੀ.ਪੀ.ਡੀ.ਐਲ ਪ੍ਰਬੰਧਨ ਨੂੰ ਉਸਦੇ ਸੈਕਟਰ-34 ਦਫ਼ਤਰ ਵਿਚ ਮਿਲਿਆ | ਮੀਟਿੰਗ ਦੌਰਾਨ, ਵਫ਼ਦ ਵਲੋਂ ਉਠਾਈਆਂ ਗਈਆਂ ਸਾਰੀਆਂ ਚਿੰਤਾਵਾਂ ਅਤੇ ਮੁੱਦਿਆਂ ਨੂੰ ਹੱਲ ਕੀਤਾ ਗਿਆ | ਵਫ਼ਦ ਨੂੰ ਦੱਸਿਆ ਗਿਆ ਕਿ ਸੀ.ਪੀ.ਡੀ.ਐਲ ਨੇ ਜੇ.ਈ.ਆਰ.ਸੀ ਨਿਰਦੇਸ਼ਾਂ ਦੀ ਪਾਲਣਾ ਵਿਚ ਦੋ-ਮਾਸਿਕ ਬਿਲਿੰਗ ਪ੍ਰਣਾਲੀ ਤੋਂ ਮਹੀਨਾਵਾਰ ਬਿਲਿੰਗ ਚੱਕਰ ਵਿਚ ਤਬਦੀਲੀ ਕੀਤੀ ਹੈ | ਦੋਵਾਂ ਬਿੱਲਾਂ ਦੇ ਮੁੱਦੇ ਦੇ ਸੰਬੰਧ ਵਿਚ, 'ਆਪ' ਵਫ਼ਦ ਨੂੰ ਇਹ ਹੋਰ ਸਪੱਸ਼ਟ ਕੀਤਾ ਗਿਆ ਕਿ ਬਿੱਲ ਦੋ ਵੱਖ-ਵੱਖ ਖਪਤ ਸਮੇਂ - ਜਨਵਰੀ ਅਤੇ ਫਰਵਰੀ ਲਈ ਸਨ ਅਤੇ ਕੋਈ ਓਵਰਲੈਪਿੰਗ ਨਹੀਂ ਹੈ | ਬੁਲਾਰੇ ਨੇ ਕਿਹਾ ਕਿ ਟੈਰਿਫ ਵਾਧੇ ਦੇ ਸੰਬੰਧ ਵਿਚ, 'ਆਪ' ਵਫ਼ਦ ਨੂੰ ਇਹ ਸਪੱਸ਼ਟ ਕੀਤਾ ਗਿਆ ਕਿ ਸੀ.ਪੀ.ਡੀ.ਐਲ ਇਕ ਬਿਜਲੀ ਵੰਡ ਕੰਪਨੀ ਹੈ ਅਤੇ ਬਿਜਲੀ ਦਰਾਂ ਨਿਰਧਾਰਿਤ ਨਹੀਂ ਕਰਦੀ | ਟੈਰਿਫ਼ ਦਰਾਂ, ਜਿਸ 'ਚ ਯੂ.ਟੀ ਵਿਚ ਕੋਈ ਵੀ ਵਾਧਾ ਸ਼ਾਮਿਲ ਹੈ, ਜੇ.ਈ.ਆਰ.ਸੀ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਫੈਦਾਂ ਦੇ ਲੋਕਾਂ ਲਈ ਵੱਡੀ ਸੌਗਾਤ, ਨਵੇਂ ਫੁੱਟ ਓਵਰ ਬਿ੍ਜ ਨਾਲ ਜੁੜਿਆ ਇਲਾਕਾ ਮੇਅਰ ਸੌਰਭ ਜੋਸ਼ੀ ਨੇ ਕੀਤਾ ਪੁਲ ਦਾ ਉਦ... ਅਗਲੀ ਖ਼ਬਰ ਜ਼ੀਰਕਪੁਰ ਵਿਖੇ ਹਨੂੰਮਾਨ ਜੈਅੰਤੀ ਸ਼ਰਧਾ ਨਾਲ ਮਨਾਈ <br/>
Ad Position 24