12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਫੈਦਾਂ ਦੇ ਲੋਕਾਂ ਲਈ ਵੱਡੀ ਸੌਗਾਤ, ਨਵੇਂ ਫੁੱਟ ਓਵਰ ਬਿ੍ਜ ਨਾਲ ਜੁੜਿਆ ਇਲਾਕਾ ਮੇਅਰ ਸੌਰਭ ਜੋਸ਼ੀ ਨੇ ਕੀਤਾ ਪੁਲ ਦਾ ਉਦਘਾਟਨ <br/>

Ad Position 21
No active advertisement
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਅਤੇ ਕੌਂਸਲਰ ਜਸਬੀਰ ਸਿੰਘ ਲਾਡੀ ਫ਼ੈਦਾਂ ਪਿੰਡ ਵਿਖੇ ਨਵੇਂ ਬਣਾਏ ਗਏ ਫ਼ੁਟ ਓਵਰ ਬਿ੍ਜ ਦਾ ਉਦਘਾਟਨ ਕਰਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 06-04-2026
ਚੰਡੀਗੜ੍ਹ, 5 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਪਿੰਡ ਫੈਦਾਂ 'ਚ ਨਵੇਂ ਤਿਆਰ ਕੀਤੇ ਫੁੱਟ ਬਿ੍ਜ ਦੀ ਸ਼ੁਰੂਆਤ ਨਾਲ ਇਲਾਕੇ ਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਮਿਲੀ ਹੈ | ਮੇਅਰ ਸੌਰਭ ਜੋਸ਼ੀ ਨੇ ਇਸ ਪੁਲ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਾ ਹੈ | ਇਸ ਮੌਕੇ ਇਲਾਕਾ ਕੌਂਸਲਰ ਜਸਬੀਰ ਸਿੰਘ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ | ਕਰੀਬ 27 ਮੀਟਰ ਲੰਬੇ ਅਤੇ 3 ਮੀਟਰ ਚੌੜੇ ਇਸ ਫੁੱਟ ਓਵਰ ਬਿ੍ਜ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਪੈਦਲ ਰਾਹਗੀਰਾਂ ਦੇ ਨਾਲ-ਨਾਲ ਦੋ ਪਹੀਆ ਵਾਹਨਾਂ ਦੀ ਆਵਾਜਾਈ ਵੀ ਸੁਰੱਖਿਅਤ ਢੰਗ ਨਾਲ ਹੋ ਸਕੇ | ਇਸ ਪ੍ਰੋਜੈਕਟ ਨਾਲ ਇਲਾਕੇ ਦੇ ਕਰੀਬ 10 ਹਜ਼ਾਰ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਕਾਫ਼ੀ ਸਮੇਂ ਤੋਂ ਚੱਲ ਰਹੀ ਕੁਨੈਕਟਿਵਿਟੀ ਦੀ ਸਮੱਸਿਆ ਦਾ ਹੱਲ ਹੋਵੇਗਾ | ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਦੀ ਜੀਵਨ ਸਹੂਲਤ ਵਧਾਉਣ ਲਈ ਵਚਨਬੱਧ ਹੈ | ਲਗਭਗ 1.10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪੁਲ ਨਾਲ ਸਥਾਨਕ ਵਸਨੀਕਾਂ ਨੂੰ ਰੋਜ਼ਾਨਾ ਆਵਾਜਾਈ 'ਚ ਆ ਰਹੀਆਂ ਦਿੱਕਤਾਂ ਤੋਂ ਰਾਹਤ ਮਿਲੇਗੀ | ਇਲਾਕਾ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਵੀ ਕਿਹਾ ਕਿ ਇਹ ਪ੍ਰੋਜੈਕਟ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬਜਟ ਐਲਾਨਾਂ 'ਤੇ ਇਕ ਮਹੀਨੇ 'ਚ ਹੀ ਤੇਜ਼ੀ ਨਾਲ ਅਮਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਸ਼ਾਸ਼ਕੀ ਸਕੱਤਰਾਂ ਨਾਲ ਕੀ... ਅਗਲੀ ਖ਼ਬਰ ਚੰਡੀਗੜ੍ਹ 'ਚ ਸੀ.ਪੀ.ਡੀ.ਐਲ ਪ੍ਰਬੰਧਨ ਨੇ 'ਆਪ' ਦੇ ਪ੍ਰਦਰਸ਼ਨ 'ਤੇ ਦਿੱਤੀ ਸਫ਼ਾਈ <br/>
Ad Position 24