ਚੰਡੀਗੜ੍ਹ, 5 ਅਪ੍ਰੈਲ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਦੇ ਬਾਲ ਰੋਗ ਵਿਭਾਗ ਨੇ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ | ਜਿਸ ਵਿਚ ਛੋਟੀ ਉਮਰ ਦੇ ਬੱਚੇ ਅੱਖਾਂ ਨਾਲ ਅੱਖਾਂ ਮਿਲਾਉਣ ਦੀ ਘਾਟ, ਆਪਣੀ ਹੀ ਦੁਨੀਆਂ ਵਿਚ ਗੁਆਚ ਰਹਿਣਾ, ਇੱਕੋ ਵਿਵਹਾਰ ਨੂੰ ਵਾਰ-ਵਾਰ ਦੁਹਰਾਉਣਾ ਅਤੇ ਸੰਚਾਰ ਕਰਨ ਵਿਚ ਮੁਸ਼ਕਲ ਪੇਸ਼ ਆਉਣ ਵਾਲੇ ਹੁੰਦੇ ਹਨ | ਇਸ ਪ੍ਰੋਗਰਾਮ ਵਿਚ ਡਾ. ਸੰਜੇ ਜੈਨ ਡੀਨ ਪੀ.ਜੀ.ਆਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਜਿਨ੍ਹਾਂ ਨੇ ਆਟਿਜ਼ਮ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸ਼ੁਰੂਆਤੀ ਪਛਾਣ, ਸਮਾਵੇਸ਼ੀ ਸਿੱਖਿਆ ਅਤੇ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਇਸ ਮੌਕੇ ਹਾਜ਼ਰੀਨ ਵਿਚ ਰੋਟਰੀ ਕਲੱਬ ਚੰਡੀਗੜ੍ਹ ਦੀ ਪ੍ਰਧਾਨ ਆਭਾ ਸ਼ਰਮਾ ਜੋਸ਼ੀ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ | ਇਸ ਸਮਾਗਮ ਵਿਚ ਰੋਟਰੈਕਟ ਕਲੱਬ, ਏਮਜ਼ ਮੋਹਾਲੀ ਦੇ ਮੈਂਬਰਾਂ, ਨਿਵਾਸੀਆਂ, ਨਰਸਿੰਗ ਸਟਾਫ, ਮਨੋਵਿਗਿਆਨ ਦੇ ਵਿਦਿਆਰਥੀਆਂ, ਮਾਪਿਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਵੀ ਸਰਗਰਮ ਭਾਗੀਦਾਰੀ ਕੀਤੀ | ਪ੍ਰੋਗਰਾਮ ਦਾ ਇਕ ਮੁੱਖ ਆਕਰਸ਼ਨ ਵਿਚ ਮਾਵਾਂ ਅਤੇ ਦੇਖਭਾਲ ਕਰਨ ਵਾਲਿਆਂ ਨੇ ਆਪਣੇ ਜੀਵਨ ਅਨੁਭਵ ਸਾਂਝੇ ਕੀਤੇ | ਵਿਚਾਰ-ਵਟਾਂਦਰੇ ਨੇ ਮਾਪਿਆਂ ਦੇ ਮਹੱਤਵਪੂਰਨ ਤਣਾਅ ਵੱਲ ਧਿਆਨ ਦਿਵਾਇਆ ਗਿਆ |