07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਡੀ.ਸੀ. ਦਫ਼ਤਰ ਅੱਗੇ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਰੋਸ ਧਰਨਾ ਰਾਜਪਾਲ ਨੂੰ ਭੇਜਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 07-04-2026
ਰੂਪਨਗਰ, 6 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਰੂਪਨਗਰ ਵਿਚ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ | ਇਸ ਦੌਰਾਨ ਇੱਕ ਮੰਗ ਪੱਤਰ ਡੀ.ਸੀ. ਰਾਹੀਂ ਪੰਜਾਬ ਦੇ ਗਵਰਨਰ ਨੂੰ ਭੇਜਿਆ ਗਿਆ | ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ | ਨਹਿਰੀ ਢਾਂਚਾ ਮਜ਼ਬੂਤ ਕਰਕੇ ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾਵੇ ਅਤੇ ਸਾਰੀਆਂ ਫ਼ਸਲਾਂ 'ਤੇ ਸੀ2+50 ਫ਼ੀਸਦੀ ਅਨੁਸਾਰ ਘੱਟੋ-ਘੱਟ ਖਰੀਦ ਕੀਮਤ ਦੀ ਗਰੰਟੀ ਕੀਤੀ ਜਾਵੇ | ਗੰਨੇ ਦੀ ਕੀਮਤ 500 ਰੁਪਏ ਪ੍ਰਤੀ ਕੁਇੰਟਲ ਕਰਕੇ ਬਕਾਏ ਜਾਰੀ ਕਰਨ ਅਤੇ ਸਬਜ਼ੀ ਕਾਸ਼ਤਕਾਰਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਵੀ ਕੀਤੀ ਗਈ | ਇਸ ਤੋਂ ਇਲਾਵਾ ਬਿਜਲੀ ਬਿੱਲ 2025, ਬੀਜ ਬਿੱਲ 2025 ਵਾਪਸ ਲੈਣ, ਮਨਰੇਗਾ ਬਹਾਲ ਕਰਨ, ਕਿਸਾਨਾਂ 'ਤੇ ਦਰਜ ਕੇਸ ਰੱਦ ਕਰਨ ਅਤੇ 58 ਸਾਲ ਤੋਂ ਵੱਧ ਉਮਰ ਵਾਲਿਆਂ ਲਈ 10 ਹਜ਼ਾਰ ਰੁਪਏ ਪੈਨਸ਼ਨ ਦੀ ਮੰਗ ਕੀਤੀ ਗਈ | ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਲਗਾਇਆ ਐਂਟਰੀ ਟੈਕਸ ਹਟਾਉਣ ਅਤੇ ਸੰਸਾਰ ਵਿਚ ਜੰਗਾਂ ਰੋਕਣ ਦੀ ਅਪੀਲ ਵੀ ਕੀਤੀ ਗਈ | ਧਰਨੇ ਨੂੰ ਮੋਹਨ ਸਿੰਘ ਧਮਾਣਾ, ਗੁਰਨਾਮ ਸਿੰਘ ਔਲਖ, ਬੀਰ ਸਿੰਘ ਬੜਵਾ, ਕਾਮਰੇਡ ਸੁਰਜੀਤ ਸਿੰਘ ਢੇਰ, ਕਾਮਰੇਡ ਮਹਾਂ ਸਿੰਘ ਰੋੜੀ, ਅਵਤਾਰ ਸਿੰਘ ਸਰਹਾਣਾ, ਮੋਹਣ ਸਿੰਘ ਬਹਾਦਰਪੁਰ ਅਤੇ ਜਸਵਿੰਦਰ ਸਿੰਘ ਨੇ ਸੰਬੋਧਨ ਕੀਤਾ | ਅੰਤ ਵਿਚ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੂੰ ਮੰਗ ਪੱਤਰ ਸੌਂਪ ਕੇ ਬੇਮੌਸਮੀ ਬਾਰਿਸ਼ ਨਾਲ ਨੁਕਸਾਨੀ ਫਸਲਾਂ ਦੀ ਤੁਰੰਤ ਗਿਰਦਾਵਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਗਈ | ਇਸ ਮੌਕੇ ਜਸਵਿੰਦਰ ਸਿੰਘ ਭੰਗਲ, ਰੁਪਿੰਦਰ ਸਿੰਘ ਰੂਪਾ, ਨਰਿੰਦਰ ਸਿੰਘ ਮਾਵੀ, ਹਰਪ੍ਰੀਤ ਸਿੰਘ ਭੱਟੋ, ਪਰਮਜੀਤ ਸਿੰਘ ਅਮਰਾਲੀ, ਨਰਿੰਦਰ ਸਿੰਘ ਸੈਣੀ, ਪਵਨ ਕੁਮਾਰ ਸ਼ਰਮਾ, ਗੁਰਦੇਵ ਸਿੰਘ ਬਾਗੀ, ਦਵਿੰਦਰ ਨੰਗਲੀ ਨੇ ਵੀ ਵਿਚਾਰ ਰੱਖੇ | ਇਸ ਤੋਂ ਇਲਾਵਾ ਗੁਲਜਾਰ ਸਿੰਘ, ਰਾਮਪਾਲ ਤਾਰਾਪੁਰ, ਸੁਖਬੀਰ ਸਿੰਘ ਮਾਹਲਾ, ਸੇਵਾ ਸਿੰਘ, ਪ੍ਰਦੀਪ ਗਰਦਲਾ, ਅਮਰੀਕ ਸਿੰਘ ਸਮੀਰੋਵਾਲ, ਰਵਿੰਦਰ ਸਿੰਘ ਮਾਨ, ਅਵਤਾਰ ਸਿੰਘ ਲੁਠੇੜੀ, ਸੁਰਜੀਤ ਸਿੰਘ ਅਮਰਾਲੀ, ਮਨਜਿੰਦਰ ਸਿੰਘ ਬਿੱਟਾ, ਦਲੀਪ ਸਿੰਘ ਘਨੌਲਾ, ਮਹਿੰਦਰ ਸਿੰਘ ਸੰਗਤਪੁਰ, ਭਗਤ ਸਿੰਘ ਬਿੱਕੋ, ਅਮਰਜੀਤ ਸਿੰਘ ਬੈਂਸਾਂ, ਮੇਜਰ ਸਿੰਘ ਅਸਮਾਨਪੁਰ, ਬਲਵੀਰ ਸਿੰਘ ਮੁੰਨੇ, ਪਰਮਿੰਦਰ ਕੰਗ, ਸ੍ਰੀਪਾਲ ਰੋਪੜ, ਬਜਿੰਦਰ ਪੰਡਤ, ਪੁਰਮਿਲਾ ਦੇਵੀ, ਕੁਲਵਿੰਦਰ ਸਿੰਘ ਭੰਗਲ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ, ਪਰ ਖ਼ਰੀਦ ਨਹੀਂ <br/> ਅਗਲੀ ਖ਼ਬਰ ਹਲਕਾ ਵਿਧਾਇਕ ਦਿਨੇਸ਼ ਚੱਢਾ ਅਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਰੱਖਿਆ ਰੰਗੀਲਪੁਰ-ਪੁਰਖਾਲੀ-ਬਰਦਾਰ ਸੜਕ ਨ...
Ad Position 24