07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ, ਪਰ ਖ਼ਰੀਦ ਨਹੀਂ <br/>

Ad Position 21
No active advertisement
ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ ਹੋਣ ਕਾਰਨ ਆਈ ਕਣਕ ਨਾਲ ਆੜ੍ਹਤੀ ਤੇ ਕਿਸਾਨ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 07-04-2026
ਸ੍ਰੀ ਚਮਕੌਰ ਸਾਹਿਬ, 6 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਅੱਜ ਕਣਕ ਦੀ ਆਮਦ ਸ਼ੁਰੂ ਹੋ ਗਈ | ਅੱਜ ਪਹਿਲੇ ਦਿਨ ਚੱਕਲ ਟਰੇਡਰਜ਼ ਦੀ ਦੁਕਾਨ 'ਤੇ ਕਿਸਾਨ ਗੁਰਚਰਨ ਸਿੰਘ ਚੂਹੜਮਾਜਰਾ ਦੀ ਕਰੀਬ 50 ਕੁਇੰਟਲ ਕਣਕ ਆਈ ਹੈ | ਇਸ ਦੇ ਨਾਲ ਹੀ ਮੰਡੀ ਵਿਚ ਕੁੱਝ ਹੋਰ ਆੜ੍ਹਤੀਆਂ ਕੋਲ ਵੀ ਕਣਕ ਪੁੱਜਣੀ ਸ਼ੁਰੂ ਹੋ ਗਈ | ਪ੍ਰਧਾਨ ਨਾਇਮ ਸਿੰਘ ਓਇੰਦ ਅਤੇ ਸਾਬਕਾ ਵਾਈਸ ਚੇਅਰਮੈਨ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀਆਂ ਹਦਾਇਤਾਂ 'ਤੇ ਮੰਡੀਆਂ ਵਿਚ ਖ਼ਰੀਦ ਲਈ ਹਾਜ਼ਰ ਹਨ, ਅੱਜ ਕਣਕ ਦੀ ਆਮਦ ਸ਼ੁਰੂ ਹੋਣ ਨਾਲ ਭਲਕੇ ਖ਼ਰੀਦ ਵੀ ਸ਼ੁਰੂ ਹੋ ਜਾਣ ਦੀ ਉਮੀਦ ਹੈ | ਇਸ ਮੌਕੇ ਆੜ੍ਹਤੀ ਬਲਜੀਤ ਸਿੰਘ ਮਹਿਤੋਤ, ਬਹਾਦਰ ਸਿੰਘ ਤੁੰਗ ਬਸੀ ਗੁੱਜਰਾਂ, ਸੁਖਦੇਵ ਸਿੰਘ ਚੱਕਲਾਂ, ਸਵਰਨ ਸਿੰਘ ਕਾਲਾ, ਕਿਸਾਨ ਗੁਰਚਰਨ ਸਿੰਘ ਚੂਹੜਮਾਜਰਾ, ਠੇਕੇਦਾਰ ਭਗਵਤ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਜਤੋਲੀ ਵਿਖੇ ਪੁਰਾਤਨ ਖੇਡਾਂ ਦੇ ਮੁਕਾਬਲੇ ਕਰਵਾਏ 12 ਘੰਟੇ ਪੈਰਾਂ ਭਾਰ ਬੈਠ ਕੇ ਪੰਜ ਬਜ਼ੁਰਗਾਂ ਨੇ ਸਥਾਪਿਤ ਕੀਤਾ... ਅਗਲੀ ਖ਼ਬਰ ਡੀ.ਸੀ. ਦਫ਼ਤਰ ਅੱਗੇ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਰੋਸ ਧਰਨਾ ਰਾਜਪਾਲ ਨੂੰ ਭੇਜਿਆ ਮੰਗ ਪੱਤਰ <br/>
Ad Position 24