07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪਿੰਡ ਜਤੋਲੀ ਵਿਖੇ ਪੁਰਾਤਨ ਖੇਡਾਂ ਦੇ ਮੁਕਾਬਲੇ ਕਰਵਾਏ 12 ਘੰਟੇ ਪੈਰਾਂ ਭਾਰ ਬੈਠ ਕੇ ਪੰਜ ਬਜ਼ੁਰਗਾਂ ਨੇ ਸਥਾਪਿਤ ਕੀਤਾ ਨਵਾਂ ਕੀਰਤੀਮਾਨ <br/>

Ad Position 21
No active advertisement
ਜਤੋਲੀ ਵਿਖੇ ਇਨਾਮ ਵੰਡਣ ਮੌਕੇ ਮਹਿਮਾਨ | ਤਸਵੀਰ: ਵਿੰਦਰਪਾਲ ਝਾਂਡੀਆਂ | <br/> 07-04-2026
ਨੂਰਪੁਰ ਬੇਦੀ, 6 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਜਤੋਲੀ ਵਿਖੇ ਅੱਜ ਪੁਰਾਤਨ ਖੇਡਾਂ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ | ਜਿਸ ਤਹਿਤ ਪੈਰਾਂ ਭਾਰ ਬੈਠਣ ਦੇ ਵਿਲੱਖਣ ਮੁਕਾਬਲਿਆਂ ਦੌਰਾਨ ਪੰਜ ਬਜ਼ੁਰਗਾਂ ਨੇ ਲਗਾਤਾਰ 12 ਘੰਟਿਆਂ ਤੋਂ ਵੱਧ ਸਮਾਂ ਬੈਠ ਕੇ ਨਵਾਂ ਰਿਕਾਰਡ ਕਾਇਮ ਕੀਤਾ | ਇਸ ਖੇਡ ਮੇਲੇ 'ਚ ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਕੁੱਲ 192 ਖਿਡਾਰੀ ਸ਼ਾਮਿਲ ਹੋਏ | ਜਿਸ ਵਿਚ ਸਭ ਤੋਂ ਵੱਧ ਸਮਾਂ ਪੈਰਾਂ ਭਾਰ ਬੈਠਣ ਵਾਲੇ ਨੂੰ ਜੇਤੂ ਘੋਸ਼ਿਤ ਕਰਨਾ ਸੀ | ਮੁਕਾਬਲੇ ਦੀ ਸ਼ੁਰੂਆਤ 'ਚ 5 ਤੋਂ 12 ਸਾਲ ਦੇ ਲਗਭਗ 125 ਬੱਚੇ ਅਤੇ 67 ਨੌਜਵਾਨ ਅਤੇ ਬਜ਼ੁਰਗ ਗਰਾਊਾਡ 'ਚ ਉਤਰੇ | ਦੁਪਹਿਰ ਤੱਕ ਬੱਚਿਆਂ ਦੀ ਭਾਗੀਦਾਰੀ ਸਮਾਪਤ ਹੋ ਗਈ, ਜਦਕਿ ਸ਼ਾਮ 7 ਵਜੇ ਤੱਕ ਜ਼ਿਆਦਾਤਰ ਨੌਜਵਾਨ ਵੀ ਮੁਕਾਬਲੇ ਤੋਂ ਬਾਹਰ ਹੋ ਗਏ | ਅਖੀਰ 'ਚ ਸੱਤ ਬਜ਼ੁਰਗ, ਜਿਨ੍ਹਾਂ ਦੀ ਉਮਰ 80 ਤੋਂ 92 ਸਾਲ ਦੇ ਵਿਚਕਾਰ ਸੀ, ਮੈਦਾਨ 'ਚ ਡਟੇ ਰਹੇ | ਰਾਤ 8 ਵਜੇ ਤੱਕ ਇਹ ਗਿਣਤੀ ਘੱਟ ਕੇ ਪੰਜ ਰਹਿ ਗਈ ਅਤੇ ਜਦੋਂ ਸਮਾਂ 10 ਵਜੇ ਤੋਂ ਪਾਰ ਹੋ ਗਿਆ ਤਾਂ ਇਹ ਪੰਜੇ ਬਜ਼ੁਰਗਾਂ ਨੇ 11 ਘੰਟਿਆਂ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ | ਆਿਖ਼ਰਕਾਰ ਪ੍ਰਬੰਧਕਾਂ ਨੂੰ ਮਜਬੂਰਨ ਪੰਜੇ ਬਜ਼ੁਰਗਾਂ ਨੂੰ ਸਾਂਝੇ ਤੌਰ 'ਤੇ ਜੇਤੂ ਘੋਸ਼ਿਤ ਕਰਨਾ ਪਿਆ | ਹਰ ਜੇਤੂ ਨੂੰ 5100 ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ ਗਈ | ਚੌਧਰੀ ਸ਼ਿੰਦਰਪਾਲ ਪਾਲ ਚੌਹਾਨ ਵਲੋਂ ਦੋ ਬਜ਼ੁਰਗ ਖਿਡਾਰੀਆਂ ਨੂੰ 5100 ਰੁਪਏ ਪ੍ਰਤੀ ਖਿਡਾਰੀ ਅਲੱਗ ਤੋਂ ਸਨਮਾਨ ਦਿੱਤਾ ਗਿਆ | ਖੇਡ ਮੇਲੇ ਦਾ ਪ੍ਰਬੰਧ ਚੌਧਰੀ ਤਰਸੇਮ ਲਾਲ ਬਿੱਲਾ ਅਤੇ ਬਲਜੀਤ ਕੁਮਾਰ ਬਿੱਟੂ ਯੂਥ ਕਲੱਬ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ | ਖੇਡ ਮੇਲੇ 'ਚ ਗੁਰਮੀਤ ਗੋਗੀ, ਚੌਧਰੀ ਸੁਭਾਸ਼ ਚੰਦ ਰਾਮਪੁਰ ਅਤੇ ਚੌਧਰੀ ਕੇਵਲ ਰਾਮ ਵੀ ਸ਼ਿਰਕਤ ਕੀਤੀ | ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ, ਗੁੱਜਰ ਸਮਾਜ ਦੇ ਆਗੂ ਸੋਹਣ ਲਾਲ ਚੇਚੀ ਨੇ ਵੀ ਜੇਤੂ ਬਜ਼ੁਰਗਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਵਿਚ ਪੁਰਾਤਨ ਖੇਡਾਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਸ਼ਿਆਂ ਵਿਰੁੱਧ ਅਸਲੀ ਲੜਾਈ ਹੈ | ਇਸ ਮੌਕੇ ਚੌਧਰੀ ਸ਼ਿੰਦਰਪਾਲ ਚੌਹਾਨ, ਪਵਨ ਕੁਮਾਰ ਚੌਹਾਨ ਐਮ.ਐੱਚ ਮਾਲ, ਭਜਨ ਲਾਲ ਸੋਢੀ, ਯਸ਼ਪਾਲ, ਅਮਿਤ ਵਰਮਾ, ਹੁਸਨ ਸਿੰਘ ਰੂੜੇਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਤੇ ਜੀ.ਟੀ.ਯੂ. ਵਲੋਂ ਮਾ.ਗੁਰਨੈਬ ਸਿੰਘ ਜੇਤੇਵਾਲ ਨਾਲ ਦੁੱਖ ਪ੍ਰਗਟ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ, ਪਰ ਖ਼ਰੀਦ ਨਹੀਂ <br/>
Ad Position 24