20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੀ.ਬੀ.ਐਮ.ਬੀ. ਹਸਪਤਾਲ ਤੋਂ ਸੇਵਾ ਮੁਕਤ ਡਾਕਟਰ ਪੀ.ਪੀ. ਸਿੰਘ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 09-04-2026
ਨੰਗਲ, 8 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ.ਕੈਨਾਲ ਹਸਪਤਾਲ 'ਚ ਆਪਣੀਆਂ ਸੇਵਾਵਾਂ ਦੇ ਚੁੱਕੇ ਡਾਕਟਰ ਪੀ. ਪੀ. ਸਿੰਘ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਡਾਕਟਰ ਪੀ.ਪੀ. ਸਿੰਘ ਕੈਨਾਲ ਹਸਪਤਾਲ 'ਚ ਬਤੌਰ ਬੀ.ਟੀ.ਓ. ਲੰਬਾ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ | ਉਹ ਲੰਬੇ ਸਮੇਂ ਤੋਂ ਸ਼ੱਕਰ ਰੋਗ ਨਾਲ ਪੀੜਤ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਨੰਗਲ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ | ਉਨ੍ਹਾਂ ਦੇ ਇਸ ਅਚਨਚੇਤ ਅਕਾਲ ਚਲਾਣੇ 'ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਨੰਗਲ ਇਕਾਈ, ਜਿਸ 'ਚ ਡਾਕਟਰ ਅਸ਼ੋਕ ਸ਼ਰਮਾ, ਡਾ. ਬੀ ਕੇ ਸ਼ਰਮਾ, ਡਾ. ਹਰਵਿਵੇਕ ਗੋਤਮ, ਡਾ. ਬੀ ਐਸ ਸ਼ੇਰਗਿਲ, ਡਾ. ਸੰਜੀਵ ਕਪੂਰ, ਡਾ. ਅਰੁਣ ਜੈਨ, ਡਾ. ਕੋਮਲ ਮਲਿਕ, ਡਾ. ਵਾਈਪੀ ਗੋਇਲ, ਡਾ. ਨਿਖਿਲ ਜੈਨ, ਡਾ. ਅਸ਼ੋਕ ਬੜਿਆਲ, ਡਾ. ਅਮਿ੍ਤਾ ਸ਼ੇਰ ਗਿੱਲ, ਡਾਕਟਰ ਸੰਤੋਸ਼ ਸ਼ਰਮਾ, ਡਾਕਟਰ ਸ਼ਾਲਿਨੀ ਜੈਨ ਤੋਂ ਇਲਾਵਾ ਕੋਈ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ, ਐਸ.ਡੀ.ਓ. ਜਸਪਾਲ ਸਿੰਘ, ਸਤਨਾਮ ਸਿੰਘ ਲਾਦੀ, ਐਡਵੋਕੇਟ ਪਰਮਜੀਤ ਸਿੰਘ ਪੰਮਾ ਅਵਤਾਰ ਸਿੰਘ ਤਾਰੀ, ਜਥੇਦਾਰ ਗੁਰਦੀਪ ਸਿੰਘ ਬਾਵਾ, ਮਨਮੋਹਨ ਸਿੰਘ ਮੋਹਣੀ, ਸੁਦਰਸ਼ਨ ਚੌਧਰੀ, ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਰਾਜ ਸਿੰਘ ਨੰਗਲ, ਡਾਕਟਰ ਰਵਿੰਦਰ ਦੀਵਾਨ, ਕਪੂਰ ਸਿੰਘ, ਬਲਜੀਤ ਸਿੰਘ ਭਾਪਾ ਜੀ, ਹਰਪਾਲ ਸਿੰਘ ਭਸੀਨ, ਹਰਬਖਸ਼ ਸਿੰਘ ਕਲੇਰ, ਰਾਣਾ ਬਖ਼ਤਾਵਰ ਸਿੰਘ, ਗੁਰਨਾਮ ਸਿੰਘ ਰਾਣਾ, ਸੁਧੀਰ ਸੰਦਲ, ਸੁਮਿਤ ਕਟਿਆਲ, ਜਰਨੈਲ ਸਿੰਘ ਸੰਧੂ ਅਤੇ ਹੋਰ ਸ਼ਹਿਰ ਵਾਸੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਖੇਤਰ 'ਚ ਬਾਰਿਸ਼ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨਾ ਭਲਕੇ <br/>
Ad Position 24