ਰੂਪਨਗਰ, 9 ਅਪ੍ਰੈਲ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਵਲੋਂ ਇਸ਼ਤਿਹਾਰਬਾਜ਼ੀ ਪ੍ਰਬੰਧਨ ਵਿਚ ਕੀਤੇ ਸੁਧਾਰਾਂ ਨਾਲ ਸ਼ਹਿਰ ਦੀ ਆਮਦਨ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਇਹ ਜਾਣਕਾਰੀ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਨਗਰ ਕੌਂਸਲ ਦਫ਼ਤਰ ਵਿਚ ਦਿੱਤੀ | ਉਨ੍ਹਾਂ ਦੱਸਿਆ ਕਿ ਨਵੇਂ ਟੈਂਡਰ ਅਨੁਸਾਰ ਇਸ਼ਤਿਹਾਰਾਂ ਤੋਂ ਸਲਾਨਾ ਆਮਦਨ ਹੁਣ 47.10 ਲੱਖ ਰੁਪਏ ਹੋਵੇਗੀ, ਜਦਕਿ ਪਹਿਲਾਂ ਇਹ ਕੇਵਲ 45 ਲੱਖ ਰੁਪਏ ਸੀ | ਇਸ ਤਰ੍ਹਾਂ ਕਰੀਬ 42 ਲੱਖ ਰੁਪਏ ਦਾ ਵਾਧਾ ਹੋਇਆ ਹੈ, ਜੋ ਲਗਭਗ 800900 ਫੀਸਦੀ ਤੱਕ ਵਾਧਾ ਦਰਸਾਉਂਦਾ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਕੁੱਲ 311 ਇਸ਼ਤਿਹਾਰਬਾਜ਼ੀ ਸਾਈਟਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚ ਫਲੈਕਸ ਬੋਰਡ, ਯੂਨੀਪੋਲ, ਹੋਰਡਿੰਗ ਅਤੇ ਡਿਜੀਟਲ ਮਾਧਿਅਮ ਸ਼ਾਮਿਲ ਹਨ | ਪਹਿਲਾਂ 6070 ਫੀਸਦੀ ਸਾਈਟਾਂ ਤੋਂ ਕੋਈ ਰੈਵਨਿਊ ਨਹੀਂ ਮਿਲ ਰਿਹਾ ਸੀ | ਹੁਣ ਸਾਰੀਆਂ ਸਾਈਟਾਂ ਨੂੰ ਇਕੱਠੇ ਕਰਕੇ ਨਵੇਂ ਟੈਂਡਰ ਰਾਹੀਂ ਕਮਰਸ਼ੀਅਲ ਮਾਡਲ ਵਿਚ ਲਿਆਂਦਾ ਗਿਆ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਆਮਦਨ ਦੋਵੇਂ ਵਿਚ ਵਾਧਾ ਹੋਇਆ ਹੈ | ਵਿਧਾਇਕ ਚੱਢਾ ਨੇ ਕਿਹਾ ਕਿ ਪਹਿਲਾਂ ਕਈ ਥਾਵਾਂ 'ਤੇ ਗ਼ੈਰਕਾਨੰੂਨੀ ਤੌਰ 'ਤੇ ਇਸ਼ਤਿਹਾਰ ਲੱਗ ਰਹੇ ਸਨ, ਪਰ ਹੁਣ ਹਰ ਸਾਈਟ ਨੂੰ ਟੈਂਡਰ ਸਿਸਟਮ ਨਾਲ ਜੋੜ ਦਿੱਤਾ ਗਿਆ ਹੈ | ਟੈਂਡਰ ਪ੍ਰਕਿਰਿਆ ਆਨਲਾਈਨ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਵਾਧੂ ਆਮਦਨ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ-ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਿੰਗ, ਸਫ਼ਾਈ ਅਤੇ ਪਾਰਕਾਂ ਦੇ ਵਿਕਾਸ ਵਿਚ ਤੇਜ਼ੀ ਆਵੇਗੀ | ਭਵਿੱਖ ਵਿਚ ਡਿਜੀਟਲ ਇਸ਼ਤਿਹਾਰਬਾਜ਼ੀ ਰਾਹੀਂ ਇਸ ਰੈਵਨਿਊ ਨੂੰ 6070 ਲੱਖ ਰੁਪਏ ਤੱਕ ਵਧਾਉਣ ਦੀ ਯੋਜਨਾ ਹੈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਵਾਹੀ, ਵਾਈਸ ਪ੍ਰਧਾਨ ਰਾਜੂ ਸਤਿਆਲ ਅਤੇ ਹੋਰ ਮੈਂਬਰ ਵੀ ਮੌਜੂਦ ਸਨ |