22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 10-04-2026
ਨੰਗਲ, 9 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ, ਨੰਗਲ ਦੀ ਮੀਟਿੰਗ ਬਲਵਿੰਦਰ ਸਿੰਘ ਗੜ੍ਹਸ਼ੰਕਰੀ, ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਨੰਗਲ ਵਿਖੇ ਹੋਈ | ਜਿਸ ਵਿਚ ਸਭ ਤੋਂ ਪਹਿਲਾਂ ਅਮਰਜੀਤ ਸਿੰਘ ਇੰਸਪੈਕਟਰ ਦੀ ਮਾਤਾ ਸ੍ਰੀਮਤੀ ਪ੍ਰੀਤਮ ਕੌਰ ਦੇ ਅਚਾਨਕ ਅਕਾਲ ਚਲਾਣਾ ਕਰਨ 'ਤੇ ਸਮੂਹ ਮੈਂਬਰਾਂ ਵਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ?ਮੀਟਿੰਗ ਵਿਚ ਗੁਰਬਖਸ਼ ਸਿੰਘ ਮਨਕੋਟੀਆ ਸਟੇਜ ਸਕੱਤਰ, ਹਰਜਿੰਦਰ ਸਿੰਘ ਗਿੱਲ ਸੀਨੀਅਰ ਵਾਈਸ ਪ੍ਰਧਾਨ ਹੁਸ਼ਿਆਰਪੁਰ ਅਤੇ ਰਾਜਿੰਦਰ ਸਿੰਘ ਅਜ਼ਾਦ ਹੁਸ਼ਿਆਰਪੁਰ ਨੇ ਸੰਬੋਧਨ ਕੀਤਾ | ਬੁਲਾਰਿਆਂ ਵਲੋਂ ਕਿਹਾ ਗਿਆ ਕਿ ਰਿਟਾਇਰੀਆਂ ਅਤੇ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਮੁੱਖ ਦਫ਼ਤਰ, ਸਿਵਲ ਸਰਜਨ ਅਤੇ ਸਬੰਧਤ ਦਫ਼ਤਰਾਂ ਵਿਚ ਅਦਾਇਗੀ ਲਈ ਪੈਂਡਿੰਗ ਪਏ ਹਨ ਜੋ ਸਰਕਾਰ ਵਲੋਂ ਪਾਸ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ ਨੂੰ ਜਲਦ ਪਾਸ ਕੀਤਾ ਜਾਵੇ | ਸਰਕਾਰ ਵਲੋਂ ਵੱਖ-ਵੱਖ ਥਾਵਾਂ 'ਤੇ ਰੈਲੀਆਂ ਅਤੇ ਰਾਜ ਪੱਧਰੀ ਸਮਾਗਮ ਕੀਤੇ ਜਾ ਰਹੇ ਹਨ, ਜਿਸ ਸਬੰਧੀ ਪੰਜਾਬ ਰੋਡਵੇਜ਼/ਪਨਬੱਸ ਦੀਆਂ ਬੱਸਾਂ ਰੈਲੀਆਂ ਵਿਚ ਮੰਗਵਾਈਆਂ ਜਾਂਦੀਆਂ ਸਨ | ਡਿਪੂਆਂ ਦੀਆਂ ਬੱਸਾਂ ਰੈਲੀਆਂ ਵਿਚ ਜਾਣ ਤੇ ਆਮ ਪਬਲਿਕ ਨੂੰ ਬੱਸਾਂ ਸਟੈਂਡਾਂ 'ਤੇ ਬੱਸਾਂ ਨਹੀਂ ਮਿਲਦੀਆਂ ਅਤੇ ਸਰਕਾਰ ਦੇ ਸ਼ਡਿਊਲਡ ਟਾਈਮ ਮਿਸ ਹੋ ਜਾਂਦੇ ਹਨ, ਜਿਸ ਨਾਲ ਪਬਲਿਕ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਵਿਭਾਗ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ | ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ, ਜਿਵੇਂ ਕਿ ਪੈਂਡਿੰਗ ਡੀ.ਏ. ਦੀਆਂ ਪੰਜ ਕਿਸਤਾਂ, 2.59 ਫੈਕਟਰ ਅਤੇ ਡੀ.ਏ. ਦਾ 2016 ਤੋਂ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ | ਮੀਟਿੰਗ 'ਚ ਗਰੀਬ ਦਾਸ, ਹੁਕਮ ਸਿੰਘ, ਪ੍ਰਕਾਸ਼ ਚੰਦ, ਉਕਾਰ ਚੰਦ, ਹੁਸਨ ਲਾਲ, ਰਾਜਿੰਦਰ ਸਿੰਘ ਰਾਣਾਂ, ਰਾਮ ਕਿਸ਼ਨ, ਸੰਤੋਖ ਸਿੰਘ ਵੀਰਾ, ਬਨਾਰਸੀ ਦਾਸ, ਤਰਸੇਮ ਲਾਲ, ਰਾਮ ਮੂਰਤੀ, ਕਮਲ ਕਿਸ਼ੋਰ, ਅਮਰਜੀਤ ਸਿੰਘ, ਕੇਵਲ ਸਿੰਘ ਰੋਪੜ, ਰਾਜਿੰਦਰ ਸਿੰਘ ਅਜ਼ਾਦ, ਹਰਜਿੰਦਰ ਸਿੰਘ ਗਿੱਲ, ਅਮਰੀਕ ਸਿੰਘ, ਗੁਰਦੀਪ ਸਿੰਘ, ਯੁਗੇਸ਼ ਚੰਦ, ਪਰਮਜੀਤ ਸਿੰਘ ਸੈਣੀ, ਖੁਸ਼ਵੰਤ ਸਿੰਘ, ਜਸਵਿੰਦਰ ਸਿੰਘ, ਬਹਾਦਰ ਚੰਦ, ਹਰਦਿਆਲ ਸਿੰਘ, ਜੈ ਰਾਮ ਭਾਟੀਆ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਤਕੇ ਵਿਚ ਖ਼ਾਲਸਾ ਸਕੂਲ ਦਾ ਵਧੀਆ ਪ੍ਰਦਰਸ਼ਨ <br/> ਅਗਲੀ ਖ਼ਬਰ ਨਗਰ ਕੌਂਸਲ ਰੂਪਨਗਰ ਦੀ ਇਸ਼ਤਿਹਾਰਾਂ ਤੋਂ ਆਮਦਨ ਵਧ ਕੇ 47.10 ਲੱਖ ਹੋਈ- ਵਿਧਾਇਕ ਚੱਢਾ <br/>
Ad Position 24