ਗੋਪਾਲ ਕਿ੍ਸ਼ਨ ਮੰਦਰ ਤਖ਼ਤਗੜ੍ਹ ਵਿਖੇ ਜਾਗਰਣ ਅਤੇ ਭੰਡਾਰਾ 20 ਨੂੰ
ਅਜੀਤ ਡੈਸਕ
16-04-2026
ਨੂਰਪੁਰ ਬੇਦੀ, 15 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਗੋਪਾਲ ਕਿ੍ਸ਼ਨ ਮੰਦਰ ਕਮੇਟੀ ਤਖ਼ਤਗੜ੍ਹ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 20 ਅਪ੍ਰੈਲ ਨੂੰ 25ਵਾਂ ਵਿਸ਼ਾਲ ਭੰਡਾਰਾ ਅਤੇ ਜਾਗਰਨ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 19 ਅਪ੍ਰੈਲ ਨੂੰ ਹੋਵੇਗੀ, ਜਿਸ ਦਿਨ ਸ੍ਰੀ ਰਮਾਇਣ ਦੇ ਪਾਠ ਆਰੰਭ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ 20 ਅਪ੍ਰੈਲ ਨੂੰ ਸਵੇਰੇ ਸ੍ਰੀ ਰਮਾਇਣ ਦਾ ਭੋਗ ਪਾਇਆ ਜਾਵੇਗਾ, ਜਿਸ ਤੋਂ ਬਾਅਦ ਵਿਧੀਵਤ ਹਵਨ ਯੱਗ ਕਰਵਾਇਆ ਜਾਵੇਗਾ | ਇਸ ਉਪਰੰਤ ਸਤਸੰਗ ਹੋਵੇਗਾ | ਰਾਤ ਦੇ ਸਮੇਂ 9 ਵਜੇ ਤੋਂ ਵਿਸ਼ਾਲ ਜਾਗਰਨ ਆਰੰਭ ਹੋਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਜਾਨੂ ਹੰਸ ਪਠਾਣਕੋਟ, ਰਾਜ ਹੰਸ ਪਠਾਣਕੋਟ ਅਤੇ ਕਿ੍ਸ਼ਨਾ ਹੰਸ ਪਠਾਣਕੋਟ ਵਲੋਂ ਮਹਾਮਾਈ ਦੇ ਭਜਨਾਂ ਦੀ ਪ੍ਰਸਤੁਤੀ ਕੀਤੀ ਜਾਵੇਗੀ | 20 ਅਪ੍ਰੈਲ ਨੂੰ ਵਿਸ਼ਾਲ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਦੂਰ-ਦੂਰ ਤੋਂ ਆਏ ਸੰਗਤਾਂ ਲਈ ਲੰਗਰ ਦੀ ਵਿਵਸਥਾ ਕੀਤੀ ਜਾਵੇਗੀ |