02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪੰਜਾਬ 'ਚ ਭਾਜਪਾ ਦੀ ਹੱਟੀ ਬੰਦ ਹੋਈ- ਡਾ. ਸੰਜੀਵ ਗੌਤਮ

Ad Position 21
No active advertisement
ਅਜੀਤ ਡੈਸਕ 16-04-2026
ਨੰਗਲ, 15 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਵਿਚ ਭਾਜਪਾ ਦੀ ਹੱਟੀ ਬੰਦ ਹੋ ਗਈ ਹੈ ਅਤੇ ਇਸ ਦੇ ਮੁੜ ਖੁੱਲ੍ਹਣ ਦੀ ਰੱਤੀ ਭਰ ਵੀ ਸੰਭਾਵਨਾ ਨਹੀਂ ਹੈ ਕਿਉਂਕਿ ਇਸ ਪਾਰਟੀ ਦਾ ਹਰ ਫ਼ੈਸਲਾ ਪੰਜਾਬ ਵਿਰੋਧੀ ਹੈ, ਇਹ ਵਿਚਾਰ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਡਾ. ਸੰਜੀਵ ਗੌਤਮ ਨੇ ਇਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਭਾਜਪਾ ਹਾਈ ਕਮਾਂਡ ਨੇ ਇੱਕ ਵੱਡੀ ਸਾਜ਼ਿਸ਼ ਅਧੀਨ ਭਾਖੜਾ ਬਿਆਸ ਪ੍ਰਬੰਧ ਬੋਰਡ 'ਚ ਪੰਜਾਬ ਦੀ ਭਾਗੀਦਾਰੀ ਨੂੰ ਮਨਫ਼ੀ ਕਰ ਦਿੱਤਾ ਹੈ | ਭਾਜਪਾ ਆਗੂ ਗੱਲ ਤਾਂ ਪੰਜਾਬ ਦੇ ਹੱਕ ਵਿਚ ਕਰਦੇ ਹਨ ਪਰ ਉਨ੍ਹਾਂ ਦਾ ਅਸਲ ਏਜੰਡਾ ਪੰਜਾਬ ਨੂੰ ਕਮਜ਼ੋਰ ਕਰਨਾ ਹੈ | ਪਹਿਲਾਂ ਨੰਗਲ ਭਾਖੜਾ ਪ੍ਰਾਜੈਕਟ 'ਤੇ ਸੀ.ਆਈ.ਐਸ.ਐਫ. ਲਗਾਈ ਗਈ ਅਤੇ ਹੁਣ ਅਜਿਹੇ ਪ੍ਰਬੰਧ ਕਰ ਦਿੱਤੇ ਹਨ, ਕਿ ਇਹ ਜ਼ਰੂਰੀ ਨਹੀਂ ਕਿ ਬੀ.ਬੀ.ਐਮ.ਬੀ. ਵਿਚ ਮੈਂਬਰ ਪਾਵਰ ਪੰਜਾਬੀ ਹੀ ਹੋਵੇ | ਨੰਗਲ ਦੀ ਅਸਲ ਮਾਲਕ ਪੰਜਾਬ ਸਰਕਾਰ ਹੈ ਪਰ ਭਾਜਪਾ ਦੇ ਇਸ਼ਾਰੇ 'ਤੇ ਉਨ੍ਹ੍ਹਾਂ ਲੋਕਾਂ ਨੂੰ ਲੀਜ਼ ਦੀ ਤਲਵਾਰ ਨਾਲ ਖੌਫ਼ਜ਼ਦਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਮਿਲਣੇ ਚਾਹੀਦੇ ਹਨ |
Ad Position 22
No active advertisement
ਪਿਛਲੀ ਖ਼ਬਰ ਮੈਂ ਪੰਜ ਵਰ੍ਹੇ ਸਭ ਦਾ ਸੇਵਾਦਾਰ ਬਣ ਕੇ ਕੰਮ ਕੀਤਾ: ਸੰਜੈ ਸਾਹਨੀ ਅਗਲੀ ਖ਼ਬਰ ਭਾਕਿਯੂ ਰਾਜੇਵਾਲ ਅਤੇ ਲੱਖੋਵਾਲ ਨੇ ਕੀਤੀ ਸਵੇਰ ਸਮੇਂ ਬਿਜਲੀ ਦੇਣ ਦੀ ਮੰਗ
Ad Position 24