ਨੰਗਲ, 15 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-Tਮੈਂ ਪੂਰੇ ਪੰਜ ਵਰ੍ਹੇ ਸਭ ਦਾ ਸੇਵਾਦਾਰ ਬਣ ਕੇ ਕੰਮ ਕੀਤਾ ਅਤੇ ਹਰ ਰਾਜਸੀ ਪਾਰਟੀ ਦੇ ਆਗੂਆਂ/ਆਮ ਲੋਕਾਂ ਦੇ ਕੰਮ ਕੀਤੇU ਇਹ ਵਿਚਾਰ ਨੰਗਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀ ਸੰਜੈ ਸਾਹਨੀ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਸ੍ਰੀ ਸੰਜੈ ਜਿਹੜੇ ਬਲਾਕ ਕਾਂਗਰਸ ਨੰਗਲ ਦੇ ਪ੍ਰਧਾਨ ਵੀ ਹਨ ਨੇ ਸਾਬਕਾ ਸਪੀਕਰ ਰਾਣਾ ਕੇ.ਪੀ.ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਯੋਗ ਰਾਹ ਦਿਖਾਇਆ | ਨੰਗਲ 'ਚ ਪਹਿਲੀ ਵਾਰੀ ਤਿਉਹਾਰੀਂ ਸੀਜ਼ਨ 'ਚ ਰਾਤਾਂ ਨੂੰ ਸਫ਼ਾਈ ਮੁਹਿੰਮ ਚਲਾਈ ਗਈ | ਪਾਣੀ ਤੇ ਸੀਵਰੇਜ ਸਮੱਸਿਆਵਾਂ ਲਈ ਅਸੀਂ ਜ਼ਿਕਰਯੋਗ ਕੰਮ ਕੀਤਾ | ਆਪਣੀ ਸਰਹੱਦ ਤੋਂ ਬਾਹਰ ਜਾ ਕੇ ਅਸੀਂ ਬੀ.ਬੀ.ਐਮ.ਬੀ. ਖੇਤਰ 'ਚ ਵੀ ਸੀਵਰੇਜ ਦੇ ਔਖੇ ਕੰਮ ਕੀਤੇ | ਸਾਰਿਆਂ ਦੇ ਸਾਰੇ ਕੰਮ ਕਦੇ ਵੀ ਹੋ ਨਹੀਂ ਸਕਦੇ ਪਰ ਸਾਡੀ ਕੋਸ਼ਿਸ਼ ਰਹੀ ਕਿ ਗੈਰ ਕਾਂਗਰਸੀਆਂ ਲਈ ਵੀ ਹੱਥੀਂ ਛਾਵਾਂ ਕੀਤੀਆਂ ਜਾਣ | ਨੇੜ ਭਵਿੱਖ 'ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਟੀਮ ਕਾਂਗਰਸ ਹਾਈ ਕਮਾਂਡ ਦੇ ਹੁਕਮ ਅਨੁਸਾਰ ਕੰਮ ਕਰੇਗੀ |