ਭਲਕੇ ਨੂਰਪੁਰ ਬੇਦੀ ਫੀਡਰ ਦੇ ਪਿੰਡਾਂ ਦੀ ਬਿਜਲੀ ਬੰਦ ਰਹੇਗੀ
ਅਜੀਤ ਡੈਸਕ
16-04-2026
ਨੂਰਪੁਰ ਬੇਦੀ, 15 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਰਾਜ ਪਾਵਰਕਾਮ ਲਿਮਿਟੇਡ ਉਪ ਸੰਚਾਲਨ ਮੰਡਲ ਦਫ਼ਤਰ ਸਿੰਘਪੁਰ ਦੇ ਐੱਸ.ਡੀ.ਓ. ਰਾਜੇਸ਼ ਸ਼ਰਮਾ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਲਿਖਤੀ ਬਿਆਨ ਰਾਹੀਂ ਵਿਭਾਗ ਦੇ ਜੇ.ਈ. ਰੋਹਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰਖਤਾਂ ਦੀ ਕਟਾਈ ਨੂੰ ਲੈ ਕੇ ਹਾਸਿਲ ਹੋਏ ਸ਼ਡਿਊਲ ਪਰਮਿਟ ਦੇ ਤਹਿਤ ਨੂਰਪੁਰ ਬੇਦੀ 11 ਕੇ.ਵੀ. ਫੀਡਰ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ 17 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨੂਰਪੁਰ ਬੇਦੀ, ਸਿੰਬਲ ਮਾਜਰਾ ਅਤੇ ਸੈਣੀਮਾਜਰਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ |